ਜਨਮਦਿਨ ਤੇ ਲਖਵਿੰਦਰ ਵਡਾਲੀ ਨੇ ਆਪਣੇ ਫੈਨਸ ਨੂੰ ਦਿੱਤਾ ਇਹ ਪਿਆਰਾ ਜਿਹਾ ਤੋਹਫ਼ਾ

By  Gourav Kochhar April 20th 2018 01:03 PM

ਬਹੁਤ ਸਾਰੇ ਗਾਇਕ ਅਤੇ ਅਭਿਨੇਤਾ ਆਪਣੇ ਜਨਮ ਦਿਨ, ਤਿਉਹਾਰਾਂ ਵਰਗੇ ਵਿਸ਼ੇਸ਼ ਮੌਕਿਆਂ ਤੇ ਆਪਣੇ ਗੀਤਾਂ ਜਾਂ ਫਿਲਮਾਂ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ | ਜੂਨੀਅਰ ਵਡਾਲੀ ਉਰਫ਼ ਲਖਵਿੰਦਰ ਵਡਾਲੀ Lakhwinder Wadali ਨੇ ਅੱਜ, ਆਪਣੇ ਜਨਮਦਿਨ ਤੇ ਆਪਣਾ ਗੀਤ 'ਬਾਲਮਾ' ਰਿਲੀਜ਼ ਕੀਤਾ ਹੈ |

ਗਾਇਕ Lakhwinder Wadali ਨੇ ਅੱਜ ਆਪਣੀ ਉਮਰ ਦੇ 40 ਸਾਲ ਪੂਰੇ ਕੀਤੇ ਹਨ | ਉਨ੍ਹਾਂ ਨੇ ਆਪਣੇ ਇਸ ਨਵੇਂ ਗੀਤ ਨੂੰ ਵੀ ਇਕ ਵੱਖਰਾ ਅੰਦਾਜ਼ ਦਿੱਤਾ ਹੈ | ਭਾਵੇਂ ਕਿ ਉਹ ਜ਼ਿਆਦਾਤਰ ਪੰਜਾਬੀ ਗੀਤ ਗਾਉਣ ਲਈ ਮਸ਼ਹੂਰ ਹਨ, ਪਰ ਇਸ ਵਾਰ ਉਨ੍ਹਾਂ ਨੇ ਦੋ ਰੂਹਾਂ ਦੇ ਵਿੱਚ ਪਿਆਰ ਦਰਸਾਉਂਦੀ ਇੱਕ ਸੁੰਦਰ ਸ਼ਾਹੀ ਸ਼ਾਸਤਰੀ ਠੁਮਰੀ ਗਾਇਆ ਹੈ |

 lakhwinder wadali

ਇਹ ਗੀਤ ਦੇ ਬੋਲ ਪ੍ਰੰਪਰਾਗਤ ਥੂਮਰੀ ਦੇ ਹਨ | ਗਾਣੇ 'ਚ ਆਰ.ਬੀ ਦਾ ਸੰਗੀਤ ਹੈ ਅਤੇ ਵੀਡੀਓ ਜੋਤ ਦੁਆਰਾ ਡਾਇਰੈਕਟ ਕੀਤੀ ਗਈ ਹੈ | ਇਸ ਵੀਡੀਓ ਨੂੰ ਹਿਮਾਚਲ ਪ੍ਰਦੇਸ਼ ਦੇ ਸੁੰਦਰ ਪਹਾੜੀ ਖੇਤਰਾਂ ਵਿਚ ਸ਼ੂਟ ਕੀਤਾ ਗਿਆ ਹੈ | ਗੀਤ ਇਕ ਜੋੜੇ ਦੇ ਪਿਆਰ ਦੀ ਕਹਾਣੀ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਪਹਿਲਾਂ ਅਲੱਗ ਹੋ ਅੰਤ ਵਿਚ ਇਕਜੁੱਟ ਹੋ ਜਾਂਦਾ ਹੈ |

ਦਸ ਦੇਈਏ ਕਿ ਲਖਵਿੰਦਰ Lakhwinder Wadali ਨੇ ਕੁਝ ਦਿਨ ਪਹਿਲਾਂ ਗਾਇਕ ਰੁਪਾਲੀ ਨਾਲ 'ਟੱਪੇ 2' ਰਿਲੀਜ਼ ਕੀਤਾ ਸੀ ਜਿਸ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ ਸੀ | ਜਿੱਥੇ 'ਟੱਪੇ 2' ਇੱਕ ਭੰਗੜਾ ਟ੍ਰੈਕ ਸੀ, ਉਥੇ ਹੀ "ਬਾਲਮਾ" ਇੱਕ ਖੂਬਸੂਰਤ ਰੋਮਾੰਟਿਕ ਟਰੈਕ ਹੈ |

ਗਾਇਕ ਨੇ 'ਚੂੜੀ' ਅਤੇ 'ਤੇਰੀ ਯਾਦ' ਵਰਗੇ ਕਈ ਸਮੈਸ਼ ਹਿੱਟ ਦਿੱਤੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦਾ ਇਹ ਗੀਤ ਵੀ ਲੋਕਾਂ ਦੇ ਦਿਲਾਂ ਨੂੰ ਛੋਹ ਲਵੇਗਾ | ਸਾਡੇ ਵੱਲੋਂ ਮਹਾਨ ਗਾਇਕ ਨੂੰ ਜਨਮਦਿਨ ਦੀ ਢੇਰੋਂ ਸ਼ੁਭਕਾਮਨਾਵਾਂ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੇ ਆਉਣ ਵਾਲੇ ਗਾਣੇ ਦੇ ਨਾਲ ਵਧੇਰੀ ਸਫਲਤਾ ਪ੍ਰਾਪਤ ਕਰਨ |

Lakhwinder Wadali - Tappe 2

Related Post