ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਬੁਰੀ ਖ਼ਬਰ ਲਾਲ ਚੰਦ ਯਮਲਾ ਜੱਟ ਦੇ ਬੇਟੇ ਕਰਤਾਰ ਚੰਦ ਯਮਲਾ ਦੀ ਹੋਈ ਮੌਤ…!

By  Rupinder Kaler April 22nd 2020 12:23 PM

ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਬੁਰੀ ਖ਼ਬਰ ਹੈ, ਮਸ਼ਹੂਰ ਪੰਜਾਬੀ ਗਾਇਕ ਲਾਲ ਚੰਦ ਯਮਲਾ ਜੱਟ ਦੇ ਵੱਡੇ ਬੇਟੇ ਦਾ ਦਿਹਾਂਤ ਹੋ ਗਿਆ ਹੈ । ਕਰਤਾਰ ਚੰਦ ਯਮਲਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਰਕੇ ਉਹਨਾਂ ਦੀ ਬੀਤੀ ਰਾਤ ਮੌਤ ਹੋ ਗਈ । ਕਰਤਾਰ ਚੰਦ ਯਮਲਾ, ਲਾਲ ਚੰਦ ਯਮਲਾ ਜੱਟ ਦੇ ਪੰਜ ਬੱਚਿਆਂ ਵਿੱਚ ਸਭ ਤੋਂ ਵੱਡੇ ਸਨ । ਕਰਤਾਰ ਚੰਦ ਯਮਲਾ ਦਾ ਬੇਟਾ ਵੀ ਗਾਇਕੀ ਦੇ ਖੇਤਰ ਵਿੱਚ ਹੈ ਤੇ ਉਹ ਆਪਣੀ ਲੋਕ ਗਾਇਕੀ ਕਰਕੇ ਕਾਫੀ ਮਕਬੂਲ ਹੈ ।

https://www.facebook.com/photo.php?fbid=1617639918384071&set=pcb.1617640191717377&type=3&theater

ਕਰਤਾਰ ਚੰਦ ਯਮਲਾ ਦੀ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਪਿਤਾ ਲਾਲ ਚੰਦ ਯਮਲਾ ਜੱਟ ਦੇ ਨਾਲ ਕਈ ਸਟੇਜ਼ਾਂ ਸਾਂਝੀਆਂ ਕੀਤੀਆਂ ਸਨ । ਉਹਨਾਂ ਨੇ ਆਪਣੇ ਪਿਤਾ ਨਾਲ ਜ਼ਿਆਦਾਤਰ ਲਾਈਵ ਪ੍ਰਫਾਰਮੈਂਸ ਹੀ ਦਿੱਤੀਆਂ ਤੇ ਦੇਸ਼-ਵਿਦੇਸ਼ਾਂ ਦੇ ਕਈ ਦੌਰੇ ਕੀਤੇ । ਕਰਤਾਰ ਚੰਦ ਯਮਲਾ ਦੀ ਮੌਤ ਤੇ ਪੰਜਾਬੀ ਇੰਡਸਟਰੀ ਦੇ ਕਈ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

https://www.facebook.com/photo.php?fbid=648126599305207&set=a.214208706030334&type=3&theater

https://www.facebook.com/photo.php?fbid=2525152217812825&set=a.1652735031721219&type=3&theater

Related Post