ਪੰਜਾਬੀ ਰੰਗ 'ਚ ਰੰਗਿਆ ਫ਼ਿਲਮ ਲਾਲ ਸਿੰਘ ਚੱਡਾ ਦਾ ਆਮਿਰ ਖ਼ਾਨ,ਵੀਡੀਓ ਵਾਇਰਲ

By  Shaminder November 22nd 2019 05:46 PM -- Updated: November 22nd 2019 06:16 PM

ਲਾਲ ਸਿੰਘ ਚੱਡਾ ਦੀ ਟੀਮ ਚੰਡੀਗੜ੍ਹ 'ਚ ਸ਼ੂਟਿੰਗ ਦੇ ਨਾਲ-ਨਾਲ ਮਾਣ ਰਹੀ ਅਦਾਕਾਰ ਆਮਿਰ ਖ਼ਾਨ ਆਪਣੀ ਫ਼ਿਲਮ ਲਾਲ ਸਿੰਘ ਚੱਡਾ ਨੁੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਦੀ ਸਰਦਾਰ ਲੁੱਕ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੇ ਹਨ ।ਫਿਲਮ ਦੀ ਸ਼ੂਟਿੰਗ ਫਿਲਹਾਲ ਚੰਡੀਗੜ੍ਹ ਵਿੱਚ ਹੋ ਰਹੀ ਹੈ।ਸ਼ੂਟਿੰਗ ਦੇ ਦੌਰਾਨ ਪੂਰੀ ਟੀਮ ਨੇ ਨਾਈਟ ਸੈਲੀਬ੍ਰੇਸ਼ਨ ਕੀਤਾ।

ਹੋਰ ਵੇਖੋ:ਮਨੀਸ਼ ਮਲਹੋਤਰਾ ਦੇ ਪਿਤਾ ਦੇ ਦਿਹਾਂਤ ’ਤੇ ਹੱਸਦੀ ਹੋਈ ਦਿਖਾਈ ਦਿੱਤੀ ਕਰੀਨਾ ਕਪੂਰ, ਸੋਸ਼ਲ ਮੀਡੀਆ ’ਤੇ ਕਮੈਂਟ ਕਰਨ ਵਾਲਿਆਂ ਨੇ ਲਿਆਂਦੀ ਹਨੇਰੀ

 

https://www.instagram.com/p/B5KuEd-nHiB/

ਪਾਰਟੀ ਵਿੱਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨੇ ਲਾਲ ਸਿੰਘ ਚੱਡਾ ਦੀ ਟੀਮ ਨੂੰ ਜੁਆਇਨ ਕੀਤਾ।ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਫੈਨਪੇਜ ਤੇ ਇਸ ਸੈਲੀਬ੍ਰੇਟੀ ਨਾਈਟ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਗਈਆਂ ਹਨ।

https://www.instagram.com/p/B5KuC2BHGmw/

ਪਾਰਟੀ ਵਿੱਚ ਕਰੀਨਾ ਨੇ ਲੈਦਰ ਜੈਕੇਟ ਕੈਰੀ ਕੀਤਾ ਹੋਇਆ ਸੀ।ਉੱਥੇ ਫਿਲਮ ਦੇ ਹੋਰ ਕਰਿਊ ਮੈਂਬਰਜ਼ ਵੀ ਗਰਮ ਕੱਪੜਿਆਂ ਵਿੱਚ ਨਜ਼ਰ ਆਏ। ਇਸ ਦੌਰਾਨ ਕਿਰਨ ਰਾਓ ਵੀ ਪਾਰਟੀ ਵਿੱਚ ਇੰਨਜੁਆਏ ਕਰਦੀ ਦਿਖਾਈ ਦਿੱਤੀ।ਲਾਲ ਸਿੰਘ ਚੱਡਾ ਵਿੱਚ ਲੀਡ ਰੋਲ ਪਲੇਅ ਕਰ ਆਮਿਰ ਖਾਨ ਕੈਪ ਲਗਾਏ ਨਜ਼ਰ ਆਏ।ਉਨ੍ਹਾਂ ਨੇ ਬਲੈਕ ਜੈਕੇਟ ਅਤੇ ਯੈਲੋ ਟਰਾਊਜਰ ਕੈਰੀ ਕੀਤਾ ਸੀ।

 

 

ਦੱਸ ਦਈਏ ਕਿ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਇਨ੍ਹੀਂ ਦਿਨੀਂ ਰੋਪੜ ਜ਼ਿਲ੍ਹੇ 'ਚ ਸਤਲੁਜ ਕੰਡੇ ਖੇਤਾਂ 'ਚ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਨੇ ਫਿਲਹਾਲ ਲਈ ਮਾਇਆਨਗਰੀ ਨੂੰ ਛੱਡ ਕੇ ਗੜ੍ਹਦੋਲੀਅਨ ਪਿੰਡ 'ਚ ਆਪਣਾ ਘਰ ਬਣਾ ਲਿਆ ਹੈ। ਇਸ ਤੋਂ ਬਾਅਦ ਸਾਰੇ ਖੇਤਰ 'ਚ ਰੌਣਕ ਛਾਈ ਹੋਈ ਹੈ। ਲੋਕ ਆਮਿਰ ਦੀ ਇੱਕ ਝਲਕ ਦੇਖਣ ਲਈ ਉਤਸ਼ਾਹਤ ਹਨ।

ਸ਼ੁੱਕਰਵਾਰ ਨੂੰ ਆਮਿਰ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਇੱਥੇ ਇੱਕ ਘੰਟਾ ਰਹੇ ਤੇ ਲੰਗਰ ਨਹੀਂ ਛਕਿਆ। ਇਸ ਦੌਰਾਨ ਆਮਿਰ ਖ਼ਾਨ ਪੂਰੀ ਤਰ੍ਹਾਂ ਸਿੱਖ ਲਿਬਾਸ 'ਚ ਸੀ ਤੇ ਉਨ੍ਹਾਂ ਕੇਸਰੀ ਪੱਗ ਬੰਨ੍ਹੀ ਹੋਈ ਸੀ। ਦਰਅਸਲ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਇੱਥੇ ਪਹੁੰਚੇ ਹਨ।

Related Post