ਭੁਪਿੰਦਰ ਗਿੱਲ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ‘ਲਲਕਾਰੇ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ

By  Rupinder Kaler January 23rd 2020 10:36 AM

ਹਿੱਟ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਭੁਪਿੰਦਰ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ ।ਭੁਪਿੰਦਰ ਗਿੱਲ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ਵਿੱਚ ਇਸ ਗਾਣੇ ਨੂੰ ਲਲਕਾਰੇ ਟਾਈਟਲ ਹੇਠ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸੁਣ ਕੇ ਹਰ ਕੋਈ ਥਿਰਕਣ ਲਈ ਮਜਬੂਰ ਹੋ ਜਾਂਦਾ ਹੈ ਕਿਉਂਕਿ ਗਿੱਲ ਦਾ ਇਹ ਗਾਣਾ ਭੰਗੜਾ ਸੌਂਗ ਹੈ ।

https://www.instagram.com/p/B6-mPSyH8LN/

ਇਸ ਗੀਤ ਵਿੱਚ ਮੀਆਂ ਬੀਵੀ ਦੀ ਨੋਕ-ਝੋਕ ਦੇ ਨਾਲ ਨਾਲ ਸਭ ਤੋਂ ਗੂੜ੍ਹੇ ਰਿਸ਼ਤਿਆਂ ਨੂੰ ਵੀ ਬਿਆਨ ਕੀਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਲਾਲੀ ਡੱਡੂਮਾਜਰਾ ਨੇ ਲਿਖੇ ਹਨ ਤੇ ਮਿਊਜ਼ਿਕ ਸਚਿਨ ਅਹੂਜਾ ਨੇ ਦਿੱਤਾ ਹੈ । ਗੀਤ ਦਾ ਪੂਰਾ ਪ੍ਰੋਜੈਕਟ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

https://www.instagram.com/p/B7UyyoTHLOk/

ਇਸ ਗੀਤ ਵਿੱਚ ਫੀਮੇਲ ਆਰਟਿਸਟ ਦੇ ਤੌਰ ’ਤੇ ਕਮਲ ਖੰਗੂਰਾ ਨੇ ਕੰਮ ਕੀਤਾ ਹੈ । ਇਸ ਗਾਣੇ ਨੂੰ ਲੈ ਕੇ ਭੁਪਿੰਦਰ ਗਿੱਲ ਦੇ ਪ੍ਰਸ਼ੰਸਕ ਕਾਫੀ ਉਸ਼ਾਹਿਤ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਭੁਪਿੰਦਰ ਗਿੱਲ ਕੋਈ ਗਾਣਾ ਲੈ ਕੇ ਆਏ ਹਨ ।

Related Post