ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਇਸ ਦੁਨੀਆ ਤੋਂ ਜਾਂਦੇ ਜਾਂਦੇ ਕੋਰੋਨਾ ’ਤੇ ਸ਼ਾਇਰੀ ਲਿਖ ਗਏ, ਇਹ ਸੀ ਸ਼ੇਅਰ

By  Rupinder Kaler August 12th 2020 02:51 PM

11 ਅਗਸਤ 2020 ਨੂੰ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ । ਰਾਹਤ ਇੰਦੌਰੀ ਕੋਰੋਨਾ ਤੋਂ ਇਨਫੈਕਟਡ ਸਨ। ਹਾਲ ਹੀ 'ਚ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ। ਇਸ ਗੱਲ ਦੀ ਜਾਣਕਾਰੀ ਖ਼ੁਦ ਰਾਹਤ ਨੇ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਰਾਹਤ ਇੰਦੌਰੀ ਜਾਂਦੇ-ਜਾਂਦੇ ਵੀ ਇਕ ਸ਼ਾਇਰੀ ਲਿਖ ਗਏ।

https://www.instagram.com/p/CDyIMYyn5_d/?utm_source=ig_web_copy_link

ਜੇ ਤੁਸੀਂ ਉਨ੍ਹਾਂ ਦੀ ਆਖ਼ਰੀ ਪੋਸਟ ਦੇਖੋਗੇ ਤਾਂ ਰਾਹਤ ਨੇ ਆਪਣੀ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਤਾਂ ਦਿੱਤੀ ਹੀ ਸੀ, ਨਾਲ ਹੀ ਲਿਖਿਆ ਸੀ, 'ਸ਼ਾਖੋਂ ਸੇ ਟੂਟ ਜਾਏਂ ਵੋ ਪੱਤੇ ਨਹੀਂ ਹੈ ਹਮ, ਕੋਰੋਨਾ ਸੇ ਕੋਈ ਕਹਿ ਦੇ ਕਿ ਔਕਾਤ ਮੇ ਰਹੇ।' ਉਥੇ ਹੀ ਪੋਸਟ 'ਚ ਰਾਹਤ ਇੰਦੌਰੀ ਨੇ ਲਿਖਿਆ ਸੀ, 'ਕੋਵਿਡ ਦੇ ਸ਼ੁਰੂਆਤੀ ਲੱਛਣ ਦਿਸਣ 'ਤੇ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

https://www.instagram.com/p/CDwJ3PigqQm/

ਹਸਪਤਾਲ 'ਚ ਦਾਖ਼ਲ ਹਾਂ। ਦੁਆ ਕਰੋ ਜਲਦੀ ਇਸ ਬਿਮਾਰੀ ਨੂੰ ਹਰਾ ਦੇਵਾਂ। ਇਕ ਹੋਰ ਬੇਨਤੀ ਹੈ ਕਿ ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਾ ਕਰੋ। ਮੇਰੀ ਖ਼ੈਰੀਅਤ ਟਵਿੱਟਰ ਤੇ ਫੇਸਬੁੱਕ 'ਤੇ ਮਿਲਦੀ ਰਹੇਗੀ।'

Related Post