ਗਾਇਕਾ ਲਤਾ ਮੰਗੇਸ਼ਕਰ ਦੀ ਬਿਲਡਿੰਗ ਨੂੰ ਕੀਤਾ ਗਿਆ ਸੀਲ, ਇਹ ਹੈ ਵੱਡੀ ਵਜ੍ਹਾ

By  Rupinder Kaler August 31st 2020 01:10 PM

ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਗਾਇਕਾ ਲਤਾ ਮੰਗੇਸ਼ਕਰ ਦੀ ਇਮਾਰਤ ਬੀਐੱਮਸੀ ਨੇ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਸੁਰੱਖਿਆ ਕਾਰਨਾਂ ਕਰਕੇ ਸੀਲ ਕਰ ਦਿੱਤੀ ਸੀ। ਲਤਾ ਮੰਗੇਸ਼ਕਰ ਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ। 90 ਸਾਲਾਂ ਦੀ ਗਾਇਕਾ ਲਤਾ ਦੱਖਣੀ ਮੁੰਬਈ ਦੀ ਪੇਡਰ ਰੋਡ 'ਤੇ ਸਥਿਤ ਪ੍ਰਭੂਕੁੰਜ ਇਮਾਰਤ ਵਿਚ ਰਹਿੰਦੀ ਹੈ।

https://www.instagram.com/p/CEPM9srH1SR/

ਲਤਾ ਦੇ ਪਰਿਵਾਰ ਨੇ ਦੱਸਿਆ ਕਿ ਇਸ ਇਮਾਰਤ ਵਿਚ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਰਹਿੰਦੇ ਹਨ ਇਸ ਕਰਕੇ ਬੀਐੱਮਸੀ ਨੇ ਇਹ ਇਮਾਰਤ ਸੁਰੱਖਿਆ ਕਾਰਨਾਂ ਕਰ ਕੇ ਸੀਲ ਕੀਤੀ ਹੈ। ਇਸ ਤੋਂ ਪਹਿਲੇ ਖ਼ਬਰਾਂ ਆਈਆਂ ਸਨ ਕਿ ਇਮਾਰਤ ਵਿਚਲੇ ਕੁਝ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ ਪ੍ਰੰਤੂ ਇਮਾਰਤ ਦੀ ਸੁਸਾਇਟੀ ਨੇ ਇਸ ਦਾ ਖੰਡਨ ਕੀਤਾ ਸੀ।

https://www.instagram.com/p/CCnxxjynkDg/

https://www.instagram.com/p/B_Xck0JH6ZF/

Related Post