ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦਾ ਅੱਜ ਜਨਮ ਦਿਨ 

By  Shaminder September 28th 2018 10:15 AM

ਭਾਰਤ ਰਤਨ ਨਾਲ ਸਨਮਾਨਿਤ ਲਤਾ ਮੰਗੇਸ਼ਕਰ  ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੂੰ ਸੁਰ ਦੀ ਕੋਇਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਅੱਜ ਉਨ੍ਹਾਂ ਦਾ ੮੯ਵਾਂ ਜਨਮ ਦਿਨ ਹੈ ।ਉਨ੍ਹਾਂ ਦੀ ਮਿੱਠੀ ਅਵਾਜ਼ ਸਰੋਤਿਆਂ ਦੇ ਕੰਨਾਂ 'ਚ ਸ਼ਹਿਦ ਵਰਗਾ ਰਸ ਘੋਲਦੀ ਜਾਪਦੀ ਹੈ । ਪਿਛਲੇ ਅੱਠ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਉਹ ਤੀਹ ਤੋਂ ਜ਼ਿਆਦਾ ਭਾਸ਼ਾਵਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਫਿਲਮੀ ਅਤੇ ਗੈਰ ਫਿਲਮੀ ਗੀਤ ਗਾ ਚੁੱਕੇ ਨੇ । ਉਹ ਇੱਕ ਅਜਿਹੀ ਹਸਤੀ ਹਨ ਜਿਨ੍ਹਾਂ ਦੇ ਨਾਂਅ 'ਤੇ ਸਨਮਾਨ ਦਿੱਤੇ ਜਾਂਦੇ ਨੇ । ਉਨ੍ਹਾਂ ਨੇ ਕਈ ਭਾਸ਼ਾਵਾਂ 'ਚ ਗੀਤ ਗਾਏ ਨੇ । ਉਨ੍ਹਾਂ ਦਾ ਜਨਮ ਅਠਾਈ ਸਤੰਬਰ ਉੱਨੀ ਸੌ ਉੱਨਤੀ ਨੂੰ ਮੱਧ ਵਰਗੀ ਮਰਾਠਾ ਪਰਿਵਾਰ 'ਚ ਹੋਇਆ ਸੀ । ਉਨ੍ਹਾਂ ਦਾ ਪਹਿਲਾ ਨਾਂਅ ਹੇਮਾ ਸੀ ਪਰ ਜਨਮ ਤੋਂ ਪੰਜ ਸਾਲ ਬਾਅਦ ਉਨ੍ਹਾਂ ਦਾ ਨਾਂਅ 'ਲਤਾ' ਰੱਖ ਦਿੱਤਾ ਗਿਆ । ਉਹ ਆਪਣੇ ਸਾਰੇ ਭੈਚ ਭਰਾਵਾਂ ਚੋਂ ਵੱਡੇ ਹਨ ।

https://www.youtube.com/watch?v=iN4QYQz4V3I&t=11s

ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਵਿੱਚੋਂ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਖੁਦ ਵੀ ਰੰਗਮੰਚ ਦੇ ਕਲਾਕਾਰ ਸਨ ।ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਬਾਲੀਵੁੱਡ ਇੰਡਸਟਰੀ ਨਾਲ ਜੁੜੀਆਂ ਸ਼ਖਸ਼ੀਅਤਾਂ ਉਨ੍ਹਾਂ ਨੂੰ ਵਧਾਈ ਦੇ ਰਹੀਆਂ ਨੇ । ਲਤਾ ਮੰਗੇਸ਼ਕਰ ਨੇ ਕਈ ਭਾਸ਼ਾਵਾਂ 'ਚ ਗੀਤ ਗਾਏ । ਉੱਥੇ ਹੀ ਪੰਜਾਬੀ 'ਚ ਕਈ ਫਿਲਮੀ ਅਤੇ ਗੈਰ ਫਿਲਮੀ ਗੀਤ ਵੀ ਉਨ੍ਹਾਂ ਨੇ ਗਾਏ ।

https://www.youtube.com/watch?v=zf_S4zzPTPc&t=195s

ਮੁੰਹਮਦ ਰਫੀ ਦੇ ਨਾਲ ਉਨ੍ਹਾਂ ਨੇ ਪੰਜਾਬੀ ਫਿਲਮ 'ਗੁੱਡੀ' ਲਈ ਗੀਤ 'ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਪੈ ਗਏ' ,ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ,ਇਹੀ ਨਹੀਂ ਉਨ੍ਹਾਂ ਨੇ ਗੁਰਬਾਣੀ ਦੇ ਕਈ ਸ਼ਬਦ ਵੀ ਗਾਏ।ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ

 

Related Post