ਇਸ ਕੁੜੀ ਦਾ ਇਹ ਵੀਡੀਓ ਲੋਕਾ ਨੂੰ ਆ ਰਿਹਾ ਹੈ ਏਨਾਂ ਪਸੰਦ ਕਿ ਲਤਾ ਮੰਗੇਸ਼ਕਰ ਨੂੰ ਵੀ ਕਰਨਾ ਪੈ ਗਿਆ ਸ਼ੇਅਰ
Rupinder Kaler
July 7th 2020 03:12 PM
ਲਤਾ ਮੰਗੇਸ਼ਕਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਆਪਣੀ ਪਸੰਦ ਨਾ ਪਸੰਦ ਲੋਕਾਂ ਨੂੰ ਦੱਸਦੀ ਰਹਿੰਦੀ ਹੈ । ਹਾਲ ਹੀ ਵਿੱਚ ਲਤਾ ਨੇ ਇੱਕ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਇਸ ਵੀਡੀਓ ਵਿੱਚ ਬੰਗਾਲ ਦੀ ਰਹਿਣ ਵਾਲੀ ਇੱਕ ਕੁੜੀ ਨੇ ਵਿਦੇਸ਼ੀ ਤੇ ਭਾਰਤੀ ਸੰਗੀਤ ਦਾ ਕੰਬੀਨੇਸ਼ਨ ਬਣਾਇਆ ਹੈ, ਜਿਸ ਨੇ ਲਤਾ ਦਾ ਦਿੱਲ ਜਿੱਤ ਲਿਆ ਹੈ । ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ, ਜਦੋਂ ਲਤਾ ਮੰਗੇਸ਼ਕਰ ਕਿਸੇ ਦਾ ਵੀਡੀਓ ਸ਼ੇਅਰ ਕਰਕੇ ਕਿਸੇ ਦੀ ਤਾਰੀਫ ਕੀਤੀ ਹੋਵੇ ।