ਸਮੀਰ ਸ਼ਰਮਾ ਨੇ ਖੁਦਕੁਸ਼ੀ ਤੋਂ ਪਹਿਲਾਂ ਕੀਤੀ ਸੀ ਮਰਨ ਦੀ ਗੱਲ, ਵਾਇਰਲ ਹੋ ਰਹੀ ਇੰਸਟਾਗ੍ਰਾਮ ਪੋਸਟ

By  Shaminder August 7th 2020 11:26 AM

ਟੀਵੀ ਅਦਾਕਾਰ ਸਮੀਰ ਸ਼ਰਮਾ ਨੇ ਬੀਤੇ ਦਿਨ ਆਪਣੇ ਅਪਾਰਟਮੈਂਟ ‘ਚ ਖੁਦਕੁਸ਼ੀ ਕਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ । 44 ਸਾਲ ਦਾ ਇਹ ਅਭਿਨੇਤਾ ਆਪਣੇ ਘਰ ‘ਚ ਫਾਹੇ ਦੇ ਨਾਲ ਲਟਕਦਾ ਪਾਇਆ ਗਿਆ ਸੀ ।ਬੀਤੀ 27 ਜੁਲਾਈ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਕਵਿਤਾ ਸਾਂਝੀ ਕੀਤੀ ਸੀ ।ਇਹ ਕਵਿਤਾ ਇਨਸਾਨ ਦੀ ਮੌਤ ਤੋਂ ਬਾਅਦ ਉਸ ਦੇ ਸੁਫ਼ਨਿਆਂ ਦੇ ਖਤਮ ਹੋ ਜਾਣ ਬਾਰੇ ਸੀ ।

https://www.instagram.com/p/CDIQ_tghQNZ/

20 ਜੁਲਾਈ ਨੂੰ ਅਦਾਕਾਰ ਨੇ ਫੇਸਬੁੱਕ ‘ਤੇ ਆਪਣੇ ਵੱਲੋਂ ਬਣਾਈ ਸ਼ੋਟ ਫ਼ਿਲਮ ‘ਦਾ ਕਟ’ ਨੂੰ ਸਾਂਝਾ ਕੀਤਾ ਸੀ।ਉਨ੍ਹਾਂ ਨੇ ਇਸ ਕੋਸ਼ਿਸ਼ ਦਾ ਵਰਨਣ ਇਸ ਤਰ੍ਹਾਂ ਕੀਤਾ ਸੀ ‘ਇਹ ਫ਼ਿਲਮ ਆਈਸੋਲੇਸ਼ਨ ਦੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਹੈ, ਜਿਸ ਦਾ ਪ੍ਰਭਾਵ ਲਾਕਡਾਊਨ ਦੇ ਚੱਲਦੇ ਇੱਕਲੇ ਰਹਿਣ ਵਾਲੇ ਕਿਸੇ ਵਿਅਕਤੀ ‘ਤੇ ਪੈਂਦਾ ਹੈ’।

https://www.instagram.com/p/CCdT8m5BnCo/

ਇਸ ਤੋਂ ਇਲਾਵਾ 8 ਜੂਨ ਨੂੰ ਵੀ ਉਨ੍ਹਾਂ ਨੇ ਇੱਕ ਕਵਿਤਾ ਨੂੰ ਸਾਂਝਾ ਕੀਤਾ ਸੀ ।ਹਿੰਦੀ ਅਤੇ ਅੰਗਰੇਜ਼ੀ ‘ਚ ਲਿਖੀ ਗਈ ਇਨ੍ਹਾਂ ਕਵਿਤਾਵਾਂ ‘ਚ ਦਿਲ ਟੁੱਟਣ ਅਤੇ ਦਰਦ ਹੋਣ ਦੀ ਝਲਕ ਮਿਲੀ’। ਸਮੀਰ ਸ਼ਰਮਾ ਮਲਾਡ ਵੈਸਟ ‘ਚ ਕਿਰਾਏ ਦੇ ਇੱਕ ਅਪਾਰਟਮੈਂਟ ‘ਚ ਰਹਿੰਦੇ ਸਨ, ਜਿਸ ‘ਚ ਉਹ ਇਸੇ ਸਾਲ ਫਰਵਰੀ ‘ਚ ਸ਼ਿਫਟ ਹੋਏ ਸਨ ।

Related Post