'ਪੀ.ਆਰ' ਫ਼ਿਲਮ ਦੀ ਸ਼ੂਟਿੰਗ ਦੌਰਾਨ ਹਰਭਜਨ ਮਾਨ ਨੂੰ ਦੇਖ ਕੇ ਇੱਕਠੀ ਹੋਈ ਮੁੰਡੇ ਕੁੜੀਆਂ ਦੀ ਭੀੜ, ਦੇਖੋ ਵੀਡਿਓ 

By  Rupinder Kaler March 14th 2019 10:52 AM

ਪੰਜਾਬੀ ਫ਼ਿਲਮਾਂ ਵਿੱਚ ਮੁੜ ਰੂਹ ਪਾਉਣ ਵਾਲੇ ਹਰਭਜਨ ਮਾਨ ਇੱਕ ਹੋਰ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ । ਉਹਨਾਂ ਦੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 'ਪੀ.ਆਰ.' ਟਾਈਟਲ ਹੇਠ ਇਹ ਫ਼ਿਲਮ ਬਣ ਰਹੀ ਹੈ । ਹਰਭਜਨ ਮਾਨ ਏਨੀਂ ਦਿਨੀਂ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਕਾਫੀ ਬਿਜੀ ਹਨ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਫ਼ਿਲਮ ਦੀ ਸ਼ੂਟਿੰਗ ਦਾ ਇੱਕ ਵੀਡਿਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹਨਾਂ ਦੇ ਕੁਝ ਪ੍ਰਸ਼ੰਸਕ ਵੀ ਦਿਖਾਈ ਦੇ ਰਹੇ ਹਨ । ਇਸ ਵੀਡਿਓ ਵਿੱਚ ਕੁਝ ਮੁੰਡੇ ਕੁੜੀਆਂ ਹਭਜਨ ਮਾਨ ਦੇ ਨਾਲ ਸੈਲਫੀ ਲੈ ਰਹੇ ਹਨ ।ਹਰਭਜਨ ਮਾਨ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘PR film di shooting de time kujh moments fans de naal. Jug jug jeeyo duaavan, aseesan den waleyo’

https://www.instagram.com/p/Bu8-_LxBHbz/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਸਾਰੰਗ ਫ਼ਿਲਮਜ਼ ਅਤੇ ਐੱਚ ਐੱਮ ਰਿਕਾਰਡਸ ਦੇ ਬੈਨਰ ਹੇਠ ਬਣ ਰਹੀ ਹੈ ਜਦੋਂ ਕਿ ਫ਼ਿਲਮ ਦਾ ਨਿਰਦੇਸ਼ਨ ਮਨਮੋਹਨ ਸਿੰਘ ਕਰ ਰਹੇ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਭਜਨ ਮਾਨ ਇਸ ਫ਼ਿਲਮ ਤੋਂ ਪਹਿਲਾਂ ਕਈ ਫ਼ਿਲਮਾਂ ਕਰ ਚੁੱਕੇ ਹਨ ।

https://www.instagram.com/p/Bu36_mTBW1_/

ਇਹ ਫ਼ਿਲਮਾਂ ਉਸ ਦੌਰ ਵਿੱਚ ਆਈਆਂ ਸਨ ਜਦੋਂ ਪੰਜਾਬੀ ਫ਼ਿਲਮ ਇੰਡਸਟਰੀ ਲਗਾਤਾਰ ਨਿਘਾਰ ਵੱਲ ਜਾ ਰਹੀ ਸੀ । ਹਰਭਜਨ ਮਾਨ ਦੀਆਂ ਇਹਨਾਂ ਫ਼ਿਲਮਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ ਸੀ ਇਹ ਕਹਿਣਾ ਕੋਈ ਅਕਥਨੀ ਨਹੀਂ ਹੋਵੇਗੀ ।

Related Post