ਪੰਜਾਬ ਦੇ ਕਿਸਾਨਾਂ ਦੀ ਹਾਲਤ ਬਿਆਨ ਕਰਦੀ ਫ਼ਿਲਮ ਲੈ ਕੇ ਆ ਰਹੇ ਨੇ ਅੰਬਰਦੀਪ

By  Aaseen Khan June 2nd 2019 03:19 PM -- Updated: June 2nd 2019 03:21 PM

ਪੰਜਾਬ ਦੇ ਕਿਸਾਨਾਂ ਦੀ ਹਾਲਤ ਬਿਆਨ ਕਰਦੀ ਫ਼ਿਲਮ ਲੈ ਕੇ ਆ ਰਹੇ ਨੇ ਅੰਬਰਦੀਪ : ਪੰਜਾਬੀ ਸਿਨੇਮਾ 'ਚ ਹੁਣ ਵਿਸ਼ੇ ਅਤੇ ਸਮੱਗਰੀ ਤੇ ਅਧਾਰਿਤ ਫ਼ਿਲਮਾਂ ਵੀ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਨਵੇਂ ਨਵੇਂ ਐਕਸਪੈਰੀਮੈਂਟ ਸਿਨੇਮਾਂ 'ਤੇ ਨਿਰਮਾਤਾਵਾਂ ਵੱਲੋਂ ਕੀਤੇ ਜਾ ਰਹੇ, ਜਿਸ 'ਚ ਉਹਨਾਂ ਨੂੰ ਸਫਲਤਾ ਵੀ ਹਾਸਿਲ ਹੋ ਰਹੀ ਹੈ। ਇਸੇ ਸਿਲਸਿਲੇ 'ਚ ਪੰਜਾਬੀ ਸਿਨੇਮਾ ਦਾ ਵੱਡਾ ਨਾਲ ਅੰਬਰਦੀਪ ਜਿੰਨ੍ਹਾਂ ਦੀ ਅਦਾਕਾਰੀ, ਲੇਖਣ ਅਤੇ ਨਿਰਦੇਸ਼ਨ ਨੇ ਇੱਕ ਵੱਖਰੀ ਛਾਪ ਛੱਡੀ ਹੈ। ਅੰਬਰਦੀਪ ਹੋਰਾਂ ਨੇ ਆਪਣੀ ਨਵੀਂ ਫ਼ਿਲਮ 'ਜੇ ਜੱਟ ਵਿਗੜ ਗਿਆ' ਦਾ ਐਲਾਨ ਕਰ ਦਿੱਤਾ। ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ ਅਤੇ ਇਹ ਫ਼ਿਲਮ ਇਸੇ ਸਾਲ ਨਵੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

Releasing November 2019 .. ????..

A post shared by Amberdeep Singh (@amberdeepsingh) on Jun 1, 2019 at 9:11am PDT

ਪੋਸਟਰ ਤੋਂ ਲੱਗਦਾ ਹੈ ਕਿ ਅੰਬਰਦੀਪ ਦੀ ਇਹ ਫ਼ਿਲਮ ਪੰਜਾਬ ਦੇ ਕਿਸਾਨਾਂ ਦੀ ਬਦਹਾਲੀ ਨੂੰ 'ਤੇ ਅਧਾਰਿਤ ਹੋਵੇਗੀ। ਪੋਸਟਰ 'ਚ ਕਿਸਾਨਾਂ ਦੇ ਸਿਰ 'ਤੇ ਚੜੇ ਕਰਜ਼ੇ ਬਾਰੇ ਜ਼ਿਕਰ ਕੀਤਾ ਗਿਆ ਹੈ। ਇਸ ਪੋਸਟਰ 'ਤੇ ਲਿਖੀ ਟੈਗ ਲਾਈਨ 'ਕਿਸਾਨ ਦੀ ਕਿਸਾਨੀ ਨੂੰ ਵਿਆਜ ਨਾਂ ਦਾ ਜੰਗ ਲੱਗ ਜਾਵੇ ਤਾਂ...?' ਫਿਲਮ ਦੀ ਇਹ ਲਾਈਨ ਇਸ ਦੇ ਵਿਸ਼ੇ ਬਾਰੇ ਬਹੁਤ ਕੁਝ ਬਿਆਨ ਕਰਦੀ ਹੈ।

ਹੋਰ ਵੇਖੋ : ਤਾਂ ਇਹ ਨੇ ਅਸਲੀ ਇੰਸਪੈਕਟਰ ਸ਼ਮਸ਼ੇਰ ਸਿੰਘ ਜਿੰਨ੍ਹਾਂ ਦਾ ਕਿਰਦਾਰ ਟੀ.ਵੀ. ‘ਤੇ ਨਿਭਾਉਂਦੇ ਨੇ ਕਪਿਲ ਸ਼ਰਮਾ

 

View this post on Instagram

 

Ptc Best debut actor award 2019 .. thank u all for supporting always ????..

A post shared by Amberdeep Singh (@amberdeepsingh) on Mar 20, 2019 at 8:13am PDT

ਇਸ ਫਿਲਮ ਨੂੰ ਅੰਬਰਦੀਪ ਸਿੰਘ ਆਪਣੇ ਪ੍ਰੋਡਕਸ਼ਨ ਹਾਊਸ 'ਅੰਬਰਦੀਪ ਪ੍ਰੋਡਕਸਨ' ਹੇਠ ਪ੍ਰੋਡਿਊਸ ਕਰ ਰਹੇ ਹਨ। 'ਜੇ ਜੱਟ ਵਿਗੜ ਗਿਆ' ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਆਪ ਲਿਖੀ ਹੈ, ਅਤੇ ਇਸ ਫਿਲਮ ਨੂੰ ਡਾਇਰੈਕਟ ਵੀ ਖੁਦ ਅੰਬਰਦੀਪ ਹੀ ਕਰਨਗੇ। ਫ਼ਿਲਮ ਦੀ ਸਟਾਰ ਕਾਸਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Related Post