ਕਰੀਅਰ ਦੀ ਸ਼ੁਰੂਆਤ 'ਚ ਆਰ ਨੈਤ ਨੂੰ ਪਰਿਵਾਰ ਦੇ ਵਿਰੋਧ ਦਾ ਕਰਨਾ ਪਿਆ ਸੀ ਸਾਹਮਣਾ, ਸਟੈਜ 'ਤੇ ਪਿਤਾ ਨੂੰ ਸੱਦਕੇ ਕੀਤਾ ਖੁਲਾਸਾ, ਵੀਡਿਓ ਵਾਇਰਲ  

By  Rupinder Kaler April 18th 2019 04:47 PM -- Updated: April 18th 2019 04:50 PM

ਮਿਊਜ਼ਿਕ ਇੰਡਸਟਰੀ ਵਿੱਚ ਆਰ ਨੈਤ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਿਹਾ ਹੈ । aੁਹਨਾਂ ਦਾ ਨਵਾਂ ਗਾਣਾ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਉਹਨਾਂ ਦਾ ਗੀਤ ਡਿਫਾਲਟਰ ਵੀ ਸੁਪਰ ਹਿੱਟ ਰਿਹਾ ਹੈ । ਹਰ ਡੀਜੇ ਤੇ ਇਹ ਗਾਣਾ ਸੁਣਾਈ ਦੇ ਜਾਂਦਾ ਹੈ । ਇਹ ਗਾਣਾ ਯੂਟਿਊਬ ਤੇ ਟ੍ਰੈਡਿੰਗ ਵਿੱਚ ਚੱਲ ਰਿਹਾ ਹੈ । ਜੇਕਰ ਦੇਖਿਆ ਜਾਵੇ ਤਾਂ ਇਸ ਮੁਕਾਮ ਨੂੰ ਹਾਸਲ ਕਰਨ ਲਈ ਆਰ ਨੈਤ ਨੇ ਬਹੁਤ ਮਿਹਨਤ ਕੀਤੀ ਹੈ । ਜਿਸ ਦਾ ਖੁਲਾਸਾ ਉਹਨਾਂ ਨੇ ਇੱਕ ਸਟੈਜ ਸ਼ੋਅ ਦੌਰਾਨ ਕੀਤਾ ਹੈ ।

https://www.youtube.com/watch?v=2zQuvi3w7hQ

ਆਰ ਨੈਤ ਮੁਤਾਬਿਕ ਜਦੋਂ ਉਸ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਹਨਾਂ ਦੇ ਘਰ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ ਸੀ । ਜਿਸ ਸਟੈਜ ਤੇ ਆਰ ਨੈਤ ਨੇ ਇਸ ਦਾ ਖੁਲਾਸਾ ਕੀਤਾ ਉਸ ਤੇ ਨੈਤ ਦੇ ਪਿਤਾ ਵੀ ਮੌਜੂਦ ਸਨ । ਆਰ ਨੈਤ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਸੀ, ਕਿ ਉਹ ਗਾਉਣਾ ਸਿਖਣਾ ਚਾਹੁੰਦੇ ਹਨ ਤਾਂ ਗੁੱਸੇ ਵਿੱਚ ਉਹਨਾਂ ਦੇ ਪਿਤਾ  ਉਸ ਨੂੰ ਗਾਲਾਂ ਕੱਢਦੇ ਸਨ

https://www.youtube.com/watch?v=yvWGU87owGc

ਪਰ ਇਸ ਸਭ ਦੇ ਬਾਵਜੂਦ aੁਹਨਾਂ ਨੇ ਆਪਣੀ ਸੰਗੀਤ ਪ੍ਰਤੀ ਲਗਣ ਨਹੀਂ ਛੱਡੀ । ਆਰ ਨੈਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਅਸਲੀ ਨਾਂ ਨੇਤਰਾਮ ਸ਼ਰਮਾ ਹੈ ।  ਨੇਤਰਾਮ ਸ਼ਰਮਾ ਦਾ ਜਨਮ 3 ਅਕਤੂਬਰ 1991 ਵਿੱਚ ਮਾਤਾ ਗੁੱਡੀ ਕੌਰ ਤੇ ਪਿਤਾ ਸਤਪਾਲ ਸ਼ਰਮਾ ਦੇ ਘਰ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਵਿੱਚ ਹੋਇਆ ਸੀ ।ਆਰ ਨੈਤ ਨੇ ਆਪਣੀ ਮੁੱਢਲੀ ਸਿੱਖਿਆ ਮਾਨਸਾ ਦੇ ਹੀ ਇੱਕ ਸਕੂਲ ਵਿੱਚ ਹਾਸਲ ਕੀਤੀ ਸੀ । ਆਰ ਨੈਤ ਨੇ ਗੈਰਜੂਏਸ਼ਨ ਗੁਰੂ ਨਾਨਕ ਕਾਲਜ ਬੁੱਢਲਾਡਾ ਤੋਂ ਹਾਸਲ ਕੀਤੀ ।

Related Post