ਮੁੰਡਿਆ ਦੇ ਕਾਲਜੇ ਮਚਾ ਰਿਹਾ ਹੈ ਮੰਨਤ ਨੂਰ ਦਾ 'ਮੇਕਅੱਪ' 

By  Shaminder October 12th 2018 06:53 AM

ਮੰਨਤ ਨੂਰ ਦਾ ਨਵਾਂ ਗੀਤ 'ਮੇਕਅੱਪ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦਾ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ ਜਦਕਿ ਵਿੰਦੂ ਨੱਥੂਮਾਜਰ ਨੇ ਇਸ ਗੀਤ ਦੇ ਬੋਲ ਲਿਖੇ ਨੇ । ਗਾਇਕਾ ਮੰਨਤ ਨੂਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਹੈ ਇਸ ਗੀਤ ਨੂੰ ।

ਹੋਰ ਵੇਖੋ : ਨੱਚਣ ‘ਤੇ ਮਜਬੂਰ ਕਰ ਰਿਹਾ ਹੈ ‘ਕੈਰੀ ਆਨ ਜੱਟਾ 2’ ਨਵਾਂ ਗੀਤ, ਸੋਸ਼ਲ ਮੀਡੀਆ ‘ਤੇ ਵਾਇਰਲ

https://www.youtube.com/watch?v=_GI_iipqan4

ਜਦਕਿ ਰੌਬੀ ਸਿੰਘ ਨੇ ਵੀ ਵੀਡਿਓ ਨੂੰ ਪੂਰੀ ਰੀਝ ਨਾਲ ਬਣਾਇਆ ਹੈ । ਇਸ ਗੀਤ 'ਚ ਮੰਨਤ ਨੂਰ ਨੇ ਮੇਕਅੱਪ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਮੇਕਅੱਪ ਕਰਵਾ ਕੇ ਮੁੰਡਿਆਂ ਦੇ ਕਾਲਜਿਆਂ ਨੂੰ ਮਚਾਉਣਾ ਚਾਹੁੰਦੀ ਹੈ ਮੰਨਤ ਨੂਰ।

ਉਨ੍ਹਾਂ ਨੇ ਇਸ ਗੀਤ 'ਚ ਹੋਰ ਕਈ ਡਿਮਾਂਡਾ ਵੀ ਰੱਖੀਆਂ ਕਿ ਉਸ ਨੇ ਆਪਣੇ ਹੁਸਨ ਨੂੰ ਚਾਰ ਚੰਨ ਲਗਾਉਣ ਲਈ ਮੇਕਅੱਪ ਅਤੇ ਬਿਊਟੀ ਪਾਰਲਰ ਦਾ ਸਹਾਰਾ ਲਿਆ ਹੈ ਅਤੇ ਇਹ ਸਭ ਕਰਵਾਉਣ ਪਿੱਛੇ ਉਸਦਾ ਮਕਸਦ ਇਹ ਹੈ ਕਿ ਉਹ ਆਪਣੀਆਂ ਅਦਾਵਾਂ ਨਾਲ ਮੁੰਡਿਆਂ ਦੇ ਦਿਲਾਂ 'ਤੇ ਰਾਜ ਕਰਨਾ ਚਾਹੁੰਦੀ ਹੈ ।

ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ । ਇਹ ਇੱਕ ਪਾਰਟੀ ਗੀਤ ਹੈ । ਜਿਸ ਨੂੰ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਮੰਨਤ ਨੂਰ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਵੱਲੋਂ ਖਾਸ ਕਰਕੇ ਨੌਜਵਾਨਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

 

Related Post