ਜਾਨ ਜੱਟ ਦੀ ਤੋਂ ਫਿਰ ਵਾਪਸੀ ਕਿੱਤੀ ਹੈ ਰਾਏ ਜੁਝਾਰ ਨੇ

By  PTC Buzz November 30th 2017 07:52 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਸ਼ਾਨਦਾਰ ਤੇ ਜਾਨਦਾਰ ਗਾਇਕ ਰਾਏ ਜੁਝਾਰ, ਜਿਨ੍ਹਾਂ ਦੀ ਗਾਇਕੀ ਦਾ ਜਾਦੂ ਅੱਜ ਵੀ ਪੰਜਾਬੀਆਂ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ |

ਪਰ ਬਹੁਤ ਚਿਰਾਂ ਤੋਂ ਰਾਏ ਜੁਝਾਰ ਦੀ ਗਾਇਕੀ ਸਾਂਨੂੰ ਸਾਰੀਆਂ ਨੂੰ ਸੁਨਣ ਦੇ ਲਈ ਨਹੀਂ ਮਿਲੀ ਹੈ | ਹੁਣ ਰਾਏ ਜੁਝਾਰ ਦੀ ਗਾਇਕੀ ਨੂੰ ਪਸੰਦ ਕਰਨ ਵਾਲਿਆਂ ਦੇ ਲਈ ਮੇਰੇ ਕੋਲ ਬਹੁਤ ਵੱਡੀ ਖੁਸ਼ਖਬਰੀ ਹੈ | ਰਾਏ ਜੁਝਾਰ ਨੇ ਇਕ ਵਾਰ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵਾਪਸੀ ਕਰ ਲਈ ਹੈ | ਜੀ ਹਾਂ ਇਸ ਵਾਰ ਉਹ ਬੜੀ ਸੋਹਣੀ ਤੇ ਸ਼ਾਨਦਾਰ ਆਵਾਜ਼ ਦੀ ਮਲਿਕਾ ਰੁਪਾਲੀ ਦੇ ਨਾਲ ਡੁਇਟ ਗੀਤ ਦੇ ਵਿੱਚ ਨਜ਼ਰ ਆਏ | ਰਾਏ ਜੁਝਾਰ Rai Jujhar ਤੇ ਰੁਪਾਲੀ Rupali ਦੇ ਗੀਤ ਦਾ ਨਾਂ ਹੈ ਜਾਨ ਜੱਟ ਦੀ | ਗੀਤ ਸੱਚੀ ਬਹੁਤ ਹੀ ਕਮਾਲ ਦਾ ਹੈ | ਇਸ ਕਰਕੇ ਤੁਸੀਂ ਵੀ ਸੁਣੋ ਤੇ ਆਨੰਦ ਲਓ ਇਸ ਗੀਤ ਦਾ !

Related Post