ਕਿਰਸਾਨੀ ਅਤੇ ਵੱਡੀ ਕਬੀਲਦਾਰੀ ਦੀਆਂ ਮਜਬੂਰੀਆਂ ਨੂੰ ਦਰਸਾਉਂਦਾ ਹੈ ਵੀਤ ਬਲਜੀਤ ਦਾ ਨਵਾਂ ਗੀਤ 'ਮੁੰਡਾ ਕੋਹੀਨੂਰ '

By  Shaminder October 8th 2018 06:05 AM

ਵੀਤ ਬਲਜੀਤ ਦੇ ਨਵੇਂ ਗੀਤ 'ਮੁੰਡਾ ਕੋਹੀਨੂਰ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੰਜਾਬੀ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ , ਵੱਡੀ ਕਬੀਲਦਾਰੀ ਦਾ ਬੋਝ ਅਤੇਇੱਕ ਕਿਸਾਨ ਦੀ ਮਜਬੂਰੀ ਨੂੰ ਇਸ ਗੀਤ 'ਚ ਦਰਸਾਉਣ ਦੀ ਕੋਸ਼ਿਸ ਵੀਤ ਬਲਜੀਤ ਨੇ ਕੀਤੀ ਹੈ । ਉਨ੍ਹਾਂ ਨੇ ਪੰਜਾਬ ਦੇ ਪਿੰਡਾਂ 'ਚ ਵੱਡੀਆਂ ਕਬੀਲਦਾਰੀਆਂ ਕਾਰਨ  ਇੱਕ ਕਿਸਾਨ ਕਿਵੇਂ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਖਾਹਿਸ਼ਾ ਨੂੰ ਦਬਾ ਲੈਂਦਾ ਹੈ ।

ਹੋਰ ਵੇਖੋ : ਵੀਤ ਬਲਜੀਤ ਕਰ ਰਹੇ ਨੇ ਇਸ ਗੀਤ ਤੋਂ ਇਕ ਵਾਰ ਫਿਰ ਵਾਪਸੀ

ਵੀਤ ਬਲਜੀਤ ਨੇ ਇੱਕ ਕਿਸਾਨ ਦੇ ਪਰਿਵਾਰ ਦੀਆਂ ਇਨਾਂ ਹੀ ਖਾਹਿਸ਼ਾਂ ਅਤੇ  ਕਿਸਾਨ ਦੀਆਂ ਮਜਬੂਰੀਆਂ  ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇੱਕ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਇਨਸਾਨ ਦੇ ਜਦੋਂ ਹਾਲਾਤ ਬਿਹਤਰ ਹੁੰਦੇ ਨੇ ਤਾਂ ਉਹ ਆਪਣੇ ਸਾਰੇ ਪਰਿਵਾਰ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਦਾ ਹੈ ਅਤੇ ਜਦੋਂ ਉਸਦੀ ਪਹੁੰਚ ਪਏਗੀ ਤਾਂ ਉਹ ਖੁਦ ਆਪਣੀ ਪਤਨੀ ਨੂੰ ਕੋਹੀਨੂਰ ਵੀ ਪੇਸ਼ ਕਰ ਸਕਦੇ ਨੇ ।

https://www.instagram.com/p/BoonHnVDWd0/?hl=en&taken-by=veetbaljit_

ਉਨ੍ਹਾਂ ਨੇ ਇਸ ਗੀਤ 'ਚ ਆਪਣੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਔਰਤਾਂ ਵੱਲੋਂ ਕੀਤੇ ਜਾਂਦੇ ਟੋਟਕਿਆਂ ਦਾ ਵੀ ਜ਼ਿਕਰ ਕੀਤਾ ਹੈ ਜੰਡ ਦੇ ਰੁੱਖ 'ਤੇ ਸੰਦੂਰ ਸੁੱਟਣ ਦਾ ਕੀ ਫਾਇਦਾ ਕਿਉਂਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਤਾਂ ਕੋਈ ਦਰਵੇਸ਼ ਹੀ ਕਰ ਸਕਦਾ ਹੈ । ਇਸ ਗੀਤ ਨੂੰ ਵੀਤ ਬਲਜੀਤ ਨੇ ਹੀ ਲਿਖਿਆ ਹੈ ਉਸ ਤੋਂ ਵੀ ਵਧੀਆ ਤਰੀਕੇ ਨਾਲ ਗਾਇਆ ਹੈ ।ਵੀਤ ਨੇ ਪੰਜਾਬੀ ਸੱਭਿਆਚਾਰ 'ਚ ਸੰਯੁਕਤ ਪਰਿਵਾਰਾਂ ਦਾ ਜ਼ਿਕਰ ਕਰਦੇ ਹੋਏ ਆਪਣੀਆਂ ਖਾਹਿਸ਼ਾਂ ਨੂੰ ਮਾਰ ਕੇ ਰੱਖਣ ਦਾ ਚਿੱਤਰਣ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਹੈ ।

https://www.instagram.com/p/Boo5IucjfON/?hl=en&taken-by=veetbaljit_

ਜੇ ਇਸ ਗੀਤ ਦੇ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਸਮੇਂ,ਸਥਾਨ ਅਤੇ ਹਾਲਾਤਾਂ ਨੂੰ ਧਿਆਨ 'ਚ ਰੱਖ ਕੇ ਡਾਇਰੈਕਟਰ ਸਟਾਲਿਨ ਵੀਰ ਨੇ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ ਅਤੇ ਐਡੀਟਰ ਨੇ ਇਸ ਵੀਡਿਓ ਨੂੰ ਖੂਬਸੂਰਤ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਹੈ ਇਸ ਦਾ ਅੰਦਾਜ਼ਾ ਵੀਡਿਓ ਵੇਖ ਕੇ ਸਹਿਜ਼ ਹੀ ਲੱਗ ਜਾਂਦਾ ਹੈ । ਵੀਤ ਬਲਜੀਤ ਨੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਏਨਾ ਜ਼ਿਆਦਾ ਪਿਆਰ ਦੇਣ 'ਤੇ ਧੰਨਵਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕਰਕੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

Related Post