ਹੋਲੀ ਦੇ ਰੰਗਾਂ ਦੇ ਨਾਲ ਨਾਲ ਸਾਰਿਆਂ ਤੇ ਚੜੇਗਾ ਸਟਾਈਲਿਸ਼ ਸਿੰਘ ਦੀ ਆਵਾਜ਼ ਦਾ ਰੰਗ

By  Gulshan Kumar March 2nd 2018 12:53 PM -- Updated: March 2nd 2018 01:04 PM

ਦੋਸਤੋ, ਇਸ ਸਾਲ ਹੋਲੀ ਤੁਹਾਡੇ ਸਾਰਿਆਂ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਹੋਲੀ ਦੇ ਰੰਗਾਂ ਦੇ ਨਾਲ ਨਾਲ ਤੁਹਾਨੂੰ ਆਪਣੇ ਰੰਗ ਚ ਰੰਗਣ ਆ ਰਿਹਾ ਹੈ ਪੰਜਾਬੀਆਂ ਦਾ ਚਹੇਤਾ ਸਟਾਈਲਿਸ਼ ਸਿੰਘ | ਬਿਲਕੁਲ ਜੀ, ਤੇ ਇਹ ਸਟਾਈਲਿਸ਼ ਸਿੰਘ ਹੈ ਇੰਦਰਜੀਤ ਨਿੱਕੂ | ਜਿਨ੍ਹਾਂ ਦੀ ਅਵਾਜ਼ ਤੇ ਅਦਾਕਾਰੀ ਦਾ ਹਰ ਕੋਈ ਫ਼ੈਨ ਹੈ ਤੇ ਇਸ ਹੋਲੀ ਉਤੇ ਉਹਨਾਂ ਨੇ ਸਾਰਿਆਂ ਤੇ ਚੜਾਉਣਾ ਹੈ ਜੀ ਆਪਣੀ ਆਵਾਜ਼ ਦਾ ਰੰਗ | ਗੱਲ ਦਰਅਸਲ ਐਂਦਾ ਕਿ ਹੋਲੀ ਵਾਲੇ ਦਿਨ ਉਹਨਾਂ ਦਾ ਨਵਾਂ ਗੀਤ ਆ ਰਿਹਾ ਹੈ, ਜਿਸ ਦਾ ਟਾਈਟਲ ਹੈ ਗੁਸਤਾਖੀਆਂ | ਜਿਹੜਾ ਤੁਸੀ ਹੋਲੀ ਵਾਲੇ ਦਿਨ ਯਾਨੀ ਅੱਜ ਨੂੰ ਦੇਖ ਸਕਦੇ ਹੋ ਸਿਰਫ਼ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉਤੇ |

ਇਹ ਗੀਤ ਇਸ ਲਈ ਵੀ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਵਿੱਚ ਪੰਜਾਬੀਆਂ ਦੇ ਇਕ ਹੋਰ ਫ਼ੇਵਰੇਟ ਸਰਦਾਰ ਕਲਾਕਾਰ ਨੇ ਆਪਣੇ ਟੈਲੇਂਟ ਦਾ ਜਲਵਾ ਦਿਖਾਉਣਾ ਹੈ ਤੇ ਉਹ ਕਲਾਕਾਰ ਜਿਸ ਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਸਰਦਾਰੀ ਕੈਮ ਕੀਤੀ ਹੋਈ ਹੈ, ਉਹ ਹੈ ਜੀ ਕੁਵਰ ਵਿਰਕ | ਤਾਂ ਫ਼ੇਰ ਹੋ ਜਾਉ ਤਿਆਰ ਹੋਲੀ ਦੇ ਰੰਗਾਂ ਦੇ ਨਾਲ ਨਾਲ ਆਪਣੇ ਚਹੇਤੇ ਸਟਾਰਸ ਦੇ ਰੰਗ ਵਿਚ ਰੰਗਣ ਲਈ |

Edited By: Gourav Kochhar

Related Post