ਸੱਤ ਜਨਮਾਂ ਲਈ ਕਿਸਦਾ ਸਾਥ ਮੰਗ ਰਹੇ ਨੇ ਹਿੰਮਤ ਸੰਧੂ  

By  Shaminder September 21st 2018 09:10 AM

ਗਾਇਕ ਹਿੰਮਤ ਸੰਧੂ ਦਾ ਗੀਤ 'ਸਾਥ ਜੱਟ ਦਾ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ 'ਚ ਜੱਟ ਅਤੇ ਜੱਟੀ ਦੇ ਸਾਥ ਦੀ ਗੱਲ ਕੀਤੀ ਗਈ ਹੈ । ਇਸ ਗੀਤ 'ਚ ਉਨ੍ਹਾਂ ਦੇ ਨਾਲ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ ।ਇਸ ਗੀਤ ਦਾ ਟਾਈਟਲ ਹੈ 'ਸਾਥ ਜੱਟ ਦਾ' । ਇਸ ਵੀਡਿਓ 'ਚ ਸ਼ਹਿਨਾਜ਼ ਗਿੱਲ ,ਸ਼ਵਿੰਦਰ ਮਾਹਲ ,ਸੀਮਾ ਕੌਸ਼ਲ ਸਣੇ ਹੋਰ ਕਈ ਕਲਾਕਾਰਾਂ ਨੇ ਇਸ ਗੀਤ ਦੇ ਵੀਡਿਓ 'ਚ ਨਜ਼ਰ ਆਾ ਰਹੇ ਨੇ ।

ਹੋਰ ਵੇਖੋ : ਸ਼ਹਿਨਾਜ ਗਿੱਲ ਅਤੇ ਗਾਇਕ ਹਿੰਮਤ ਸਿੰਘ ਸੰਧੂ ਨੇ ਵੀਡਿਓ ਕੀਤਾ ਸਾਂਝਾ

https://www.youtube.com/watch?v=IvOI15Q8XaE

ਇਸ ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਨੇ,ਜਦਕਿ ਐਡੀਟਿੰਗ ਦਾ ਕੰਮ ਅਰਸ਼ਪ੍ਰੀਤ ਨੇ ਕੀਤਾ ਹੈ ਅਤੇ ਪ੍ਰੋਡਿਊਸ ਕੀਤਾ ਹੈ ਵੀ ਸਾਈਨ ਨੇ । ਉੱਥੇ ਫੋਟੋਗ੍ਰਾਫੀ ਦਾ ਕੰਮ ਤੂਰ ਫੋਟੋਗ੍ਰਾਫੀ ਵੱਲੋਂ ਕੀਤਾ ਗਿਆ ਹੈ ।ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਜੋ ਕਿ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਨੇ ਅਤੇ ਹੁਣ ਉਹ ਆਪਣੀ ਨਵੇਂ ਗੀਤ 'ਸਾਥ ਜੱਟ ਦਾ' ਨਾਲ ਸਰੋਤਿਆਂ ਦੀ ਕਚਹਿਰੀ 'ਚ ਮੁੜ ਤੋਂ ਹਾਜ਼ਰ ਹੋਏ ਨੇ ।

 

 

ਹੁਣ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਇਹ ਤਾਂ ਬਾਅਦ 'ਚ ਹੀ ਪਤਾ ਲੱਗ ਸਕੇਗਾ । ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਸ਼ਹਿਨਾਜ਼ ਗਿੱਲ ਅਤੇ ਹਿੰਮਤ ਸੰਧੂ ਨੇ ਇੱਕ ਵੀਡਿਓ ਵੀ ਸਾਂਝਾ ਕੀਤਾ ਸੀ ।ਇਸ ਗੀਤ 'ਚ ਹਿੰਮਤ ਸੰਧੂ ਆਪਣੀ ਸਾਥੀ ਕਲਾਕਾਰ ਯਾਨਿ ਕਿ ਸ਼ਹਿਨਾਜ਼ ਕੌਰ ਗਿੱਲ ਨਾਲ ਵਿਆਹ ਦੀ ਡੋਰ 'ਚ ਬੱਝੇ ਨਜ਼ਰ ਆਉਂਦੇ ਨੇ । ਪਰ ਇਹ ਮਹਿਜ਼ ਇੱਕ ਸੁਪਨਾ ਹੁੰਦਾ ਹੈ ਅਤੇ ਇਹ ਸੁਪਨਾ ਉਦੋਂ ਟੁੱਟਦਾ ਹੈ ਜਦੋਂ ਹਿੰਮਤ ਸੰਧੂ ਦੀ ਦੋਸਤ ਦਾ ਫੋਨ ਆਉਂਦਾ ਹੈ ਅਤੇ ਸਾਰੀ ਹਕੀਕਤ ਉਨ੍ਹਾਂ ਦੇ ਸਾਹਮਣੇ ਆਉਂਦੀ ਹੈ । ਗੀਤ ਦਾ ਵੀਡਿਓ ਬੇਹੱਦ ਆਕ੍ਰਸ਼ਕ ਹੈ ਜੋ ਪਹਿਲੀ ਨਜ਼ਰੇ ਸਭ ਨੂੰ ਆਕ੍ਰਿਸ਼ਤ ਕਰਦਾ ਹੈ ।

Related Post