‘ਲੌਂਗ ਲਾਚੀ’ ਗਾਣੇ ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, ਨੀਰੂ ਬਾਜਵਾ ਨੇ ਦਿੱਤੀ ਪੂਰੀ ਟੀਮ ਨੂੰ ਵਧਾਈ

By  Rupinder Kaler December 21st 2019 04:51 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹਰ ਪਾਸੇ ਚੜਾਈ ਹੈ । ਬਾਲੀਵੁੱਡ ਤੋਂ ਲੈ ਕੇ ਵਿਦੇਸ਼ੀ ਮੁਲਕਾਂ ਤੱਕ ਪੰਜਾਬੀ ਗਾਣੇ ਵਜਾਏ ਤੇ ਸੁਣੇ ਜਾਂਦੇ ਹਨ । ਇਸ ਸਭ ਦੇ ਚਲਦੇ ਫ਼ਿਲਮ ਲੌਂਗ ਲਾਚੀ ਦਾ ਗਾਣਾ ‘ਤੂੰ ਲੌਂਗ ਤੇ ਮੈਂ ਲਾਚੀ’ ਭਾਰਤ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਾਣਾ ਬਣ ਗਿਆ ਹੈ । ਯੂ-ਟਿਊਬ ’ਤੇ ਇਹ ਗਾਣਾ ਪਿਛਲੇ 21 ਮਹੀਨਿਆਂ ਵਿੱਚ 100 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

https://www.instagram.com/p/B6S2LgYB5UH/

ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤ ਦਾ ਪਹਿਲਾਂ ਗਾਣਾ ਹੈ, ਜਿਸ ਨੂੰ ਯੂ-ਟਿਊਬ 'ਤੇ 100 ਕਰੋੜ ਵਿਊਜ਼ ਮਿਲੇ ਹਨ। ਭਾਰਤ ਦੇ ਕਈ ਅਜਿਹੇ ਗਾਣੇ ਹਨ, ਜਿਨ੍ਹਾਂ ਨੂੰ ਕਰੋੜਾਂ ਵਿਊਜ਼ ਮਿਲੇ ਹਨ ਪਰ ਇਸ ਮੁਕਾਮ ਤਕ ਕੋਈ ਵੀ ਗਾਣਾ ਨਹੀਂ ਪਹੁੰਚਿਆ ਹੈ। ਇਹ ਫਿਲਮ 'ਲੌਂਗ ਲਾਚੀ' ਦਾ ਗਾਣਾ ਹੈ, ਜਿਸ 'ਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਅਹਿਮ ਭੂਮਿਕਾ ਚ ਹਨ।

https://www.instagram.com/p/B6TZY5th0fj/

ਮੰਨਤ ਨੂਰ ਨੇ ਇਸ ਗੀਤ ਨੂੰ ਆਪਣੀ ਬਹੁਤ ਹੀ ਦਿਲਕਸ਼ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।ਗਾਣੇ ਨੂੰ ਅਮਨ ਜੈਅ ਨੇ ਕੰਪੋਜ਼ ਕੀਤਾ ਹੈ ਤੇ ਹਰਮਨਜੀਤ ਨੇ ਲਿਖਿਆ ਹੈ ਤੇ ਗੁਰਮੀਤ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਇਸ ਮੌਕੇ ਤੇ ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਨੇ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ।

https://www.instagram.com/p/B6S0UZABON_/

Related Post