ਜਾਣੋ ਪਾਲਕ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਹੁੰਦੀਆਂ ਨੇ ਦੂਰ

By  Lajwinder kaur November 25th 2021 04:19 PM

ਸਰਦ ਰੁੱਤ ਆਉਂਦੇ ਹੀ ਬਜ਼ਾਰਾਂ ਚ ਹਰੀਆਂ ਭਰੀਆਂ ਸਬਜੀਆਂ ਦੇਖਣ ਨੂੰ ਮਿਲਦੀਆਂ ਹਨ। ਹਰੀ ਸਬਜ਼ੀ ਮਨੁੱਖੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ । ਪਾਲਕ ਇੱਕ ਅਜਿਹੀ ਸਬਜ਼ੀ ਜਾਂ ਸਲਾਦ ਹੈ, ਜਿਸ ‘ਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ । ਆਓ ਅੱਜ ਜਾਣਦੇ ਹਾਂ ਪਾਲਕ ਦੇ ਗੁਣਕਾਰੀ ਫਾਇਦਿਆਂ ਬਾਰੇ (benefits of spinach)। ਪਾਲਕ ਨੂੰ ਸਬਜ਼ੀ ਅਤੇ ਸਲਾਦ ਦੇ ਰੂਪ ‘ਚ ਖਾਇਆ ਜਾ ਸਕਦਾ ਹੈ ।

spinach-contamination

ਪਾਲਕ ਦਾ ਜੂਸ ਤੁਹਾਡੇ ਪਾਚਨ ਤੰਤਰ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ। ਉਥੇ ਹੀ ਇਹ ਤੁਹਾਡੇ ਸਰੀਰ ‘ਚ ਖਤਰਨਾਕ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਰੱਖਿਆ ਕਰਦਾ ਹੈ । ਪਾਲਕ ਦਾ ਜੂਸ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ । ਪਾਲਕ ‘ਚ ਵਿਟਾਮਿਨ ਤੋਂ ਇਲਾਵਾ ਪ੍ਰੋਟੀਨ ਸੋਡੀਅਮ, ਕੈਲਸ਼ੀਅਮ, ਕਲੋਰੀਨ ਅਤੇ ਰੇਸ਼ਾ ਪਾਇਆ ਜਾਂਦਾ ਹੈ।

spinach-contamination

ਅੱਖਾਂ ਲਈ ਫਾਇਦੇਮੰਦ- ਇਸ ‘ਚ ਪਾਇਆ ਜਾਣ ਵਾਲਾ ਲੋਹਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।

ਦਮਾ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਬਚਾਅ- ਪਾਲਕ ਦੇ ਇੱਕ ਗਲਾਸ ਜੂਸ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ-ਸ਼ਾਮ ਪੀਣ ਨਾਲ ਦਮਾ ਅਤੇ ਸਾਹ ਸਬੰਧੀ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ।

ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਕਰਦੀ ਹੈ- ਪਾਲਕ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਘਟਾਉਣ ਅਤੇ ਖੂਨ ਦੀਆਂ ਨਾੜੀਆਂ ਦੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਥਾਇਰਡ ਰੋਗ ਤੋਂ ਮੁਕਤੀ- ਇੱਕ ਗਲਾਸ ਪਾਲਕ ਦੇ ਜੂਸ ਵਿਚ ਇੱਕ ਚਮਚ ਸ਼ਹਿਦ ਅਤੇ ਚਮਚ ਜੀਰੇ ਦਾ ਪਾਊਡਰ ਮਿਲਾਕੇ ਲੈਂਦੇ ਰਹਿਣ ਨਾਲ ਥਾਇਰਡ ਰੋਗ ਤੋਂ ਛੁਟਕਾਰਾ ਮਿਲਦਾ ਹੈ।

ਡਾਇਬਿਟੀਜ਼ (Diabetes) ਤੋਂ ਬਚਾਅ-ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਜਾਂ ਡਾਇਬਿਟੀਜ਼ ਦੀ ਸ਼ਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਆਪਣੇ ਭੋਜਨ ‘ਚ ਪਾਲਕ ਨੂੰ ਸ਼ਾਮਿਲ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ, ਇਸ ਵਿੱਚ ਮੌਜੂਦ ਵਿਟਾਮਿਨ, ਖਣਿਜ ਅਤੇ ਫਾਈਟੋਕੈਮੀਕਲ ਉੱਚ ਚੀਨੀ ਦੇ ਖਤਰੇ ਨੂੰ ਘੱਟ ਕਰਦੇ ਹਨ।

Related Post