ਜਾਣੋ ਸਵੇਰ ਸਮੇਂ ਦਹੀਂ ਖਾਣ ਦੇ ਕੀ ਹਨ ਫਾਇਦੇ

By  Shaminder October 27th 2020 03:37 PM

ਦਹੀਂ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਦਹੀ ‘ਚ ਅਜਿਹੇ ਤੱਤ ਹੁੰਦੇ ਹਨ ਜੋ ਤੁਹਾਨੂੰ ਨਵੀਂ ਊਰਜਾ ਦੇਣ ਦੇ ਨਾਲ ਨਾਲ ਤਰੋਤਾਜ਼ਾ ਮਹਿਸੂਸ ਕਰਵਾਉਂਦੇ ਹਨ । ਪਰ ਜੇ ਤੁਸੀਂ ਸਵੇਰ ਦੇ ਸਮੇਂ ਦਹੀਂ ਦਾ ਸੇਵਨ ਚੀਨੀ ਦੇ ਨਾਲ ਕਰਦੇ ਹੋ ਤਾਂ ਇਸ ਦੇ ਕਈ ਫਾਇਦੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦੇ ਬਾਰੇ ਦੱਸਾਂਗੇ ।

 curd curd

ਸਵੇਰੇ ਖਾਲੀ ਪੇਟ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਦਹੀਂ ਨੂੰ ਚੀਨੀ ਦੇ ਨਾਲ ਖਾਵੋ, ਤਾਂ ਇਹ ਸਰੀਰ ਲਈ ਕੇਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਜਿਸ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਲਾਭ ਹਨ।

ਹੋਰ ਪੜ੍ਹੋ : ਤੁਸੀਂ ਵੀ ਕਰਦੇ ਹੋ ਜੇ ਵਰਕ ਆਊਟ ਤਾਂ ਜਾਣੋ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਖ਼ੁਰਾਕ

curd curd

ਸਵੇਰੇ ਖਾਲੀ ਪੇਟ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਦਹੀਂ ਨੂੰ ਚੀਨੀ ਦੇ ਨਾਲ ਖਾਵੋ, ਤਾਂ ਇਹ ਸਰੀਰ ਲਈ ਕੇਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਜਿਸ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਲਾਭ ਹਨ।

curd curd

ਦਹੀਂ ਅਤੇ ਚੀਨੀ ਖਾਣ ਦੇ ਫਾਇਦੇ:

 ਫਾਇਦੇਮੰਦ ਹਨ ਗੁੱਡ ਬੈਕਟੀਰੀਆ - ਦਹੀਂ 'ਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਪੇਟ ਲਈ ਫਾਇਦੇਮੰਦ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ।

 ਪੇਟ ਠੰਡਾ ਹੋ ਜਾਂਦਾ ਹੈ- ਸਵੇਰੇ ਨਾਸ਼ਤੇ 'ਚ ਦਹੀ ਅਤੇ ਚੀਨੀ ਖਾਣ ਨਾਲ ਪੇਟ ਠੰਡਾ ਰਹਿੰਦਾ ਹੈ। ਇਸ ਨਾਲ ਪੇਟ 'ਚ ਜਲਣ ਅਤੇ ਐਸਿਡਿਟੀ ਘੱਟ ਜਾਂਦੀ ਹੈ। ਆਯੁਰਵੈਦ 'ਚ ਦਹੀਂ ਤੇ ਚੀਨੀ ਨੂੰ ਪੇਟ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

ਤੁਰੰਤ ਗੁਲੂਕੋਜ਼ ਮਿਲਦਾ- ਸਵੇਰੇ ਸਵੇਰੇ ਦਹੀਂ ਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਹੀ ਕਾਰਨ ਹੈ ਕਿ ਘਰ ਛੱਡਣ 'ਤੇ ਦਹੀਂ ਅਤੇ ਚੀਨੀ ਖਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।

 

Related Post