ਗਾਇਕ ਲਹਿੰਬਰ ਹੁਸੈਨਪੁਰੀ ’ਤੇ ਪਤਨੀ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ, ਲਹਿੰਬਰ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
Rupinder Kaler
June 1st 2021 01:44 PM
ਗਾਇਕ ਲਹਿੰਬਰ ਹੁਸੈਨਪੁਰੀ ’ਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ । ਇਲਜ਼ਾਮਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਬੀਤੀ ਰਾਤ, ਲਹਿੰਬਰ ਹੁਸੈਨਪੁਰੀ ਨੇ ਆਪਣੀ ਪਤਨੀ, ਬੱਚਿਆਂ ਅਤੇ ਸਾਲੀਆਂ ‘ਤੇ ਉਨ੍ਹਾਂ ਦੇ ਨਿਉ ਦਿਓਲ ਨਗਰ ਸਥਿਤ ਨਿਵਾਸ’ ਤੇ ਹਮਲਾ ਕਰ ਦਿੱਤਾ ।

ਹੋਰ ਪੜ੍ਹੋ :
ਆਰ ਮਾਧਵਨ ਦੇ ਜਨਮ ਦਿਨ ਤੇ ਜਾਣੋਂ ਕਿਵੇਂ ਆਪਣੀ ਸਟੂਡੈਂਟ ਦੇ ਪਿਆਰ ਵਿੱਚ ਪਾਗਲ ਸਨ ਮਾਧਵਨ, ਇਸ ਤਰ੍ਹਾਂ ਦੀ ਸੀ ਲਵ ਸਟੋਰੀ

ਇਹ ਹਮਲੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹਨਾਂ ਇਲਜ਼ਾਮਾਂ ਨੂੰ ਲਹਿੰਬਰ ਨੇ ਬੇਬੁਨਿਆਦ ਦੱਸਿਆ ਹੈ । ਉਹਨਾਂ ਦਾ ਕਹਿਣਾ ਹੈ ਕਿ ਉਸਦੀ ਪਤਨੀ ਆਪਣੀ ਭੈਣ ਦੀਆਂ ਗੱਲਾਂ ਵਿਚ ਆ ਕੇ ਉਸ ਨਾਲ ਝਗੜਾ ਕਰਦੀ ਸੀ।

ਹੁਣ ਇਸ ਮਾਮਲੇ ਦੀ ਜਾਂਚ ਭਗਵੰਤ ਭੁੱਲਰ, ਥਾਣਾ ਭਾਰਗਵ ਦੇ ਇੰਚਾਰਜ ਕਰ ਰਹੇ ਹਨ। ਉਹਨਾਂ ਨੇ ਦਸਿਆ ਕਿ ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਘਰੇਲੂ ਵਿਵਾਦ ਹੈ । ਜਿਸ ਦੀ ਜਾਂਚ ਚੱਲ ਰਹੀ ਹੈ ।