ਲਹਿੰਬਰ ਹੁਸੈਨਪੁਰੀ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਤਰ੍ਹਾਂ ਕਰਦੇ ਸਨ ਦੋ ਵਕਤ ਦੀ ਰੋਟੀ ਦਾ ਜੁਗਾੜ

By  Shaminder April 30th 2020 02:06 PM

ਲਹਿੰਬਰ ਹੁਸੈਨਪੁਰੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।ਲਹਿੰਬਰ ਹੁਸੈਨਪੁਰੀ ਨੇ ਕਈ ਹਿੱਟ ਗੀਤ ਗਾਏ ਹਨ । ਜੋ ਕਾਫੀ ਮਕਬੂਲ ਹੋਏ ਹਨ । ਉਨ੍ਹਾਂ ਦੇ ਗੀਤਾਂ ‘ਚ ‘ਜੇ ਜੱਟ ਵਿਗੜ ਗਿਆ’, ‘ਮਣਕੇ’, ‘ਮਿੱਤਰਾਂ ਦੀ ਜਾਨ’ ਸਣੇ ਕਈ ਗੀਤ ਸ਼ਾਮਿਲ ਹਨ ।ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਨੇ ।

https://www.youtube.com/watch?v=yi8-3w8_DcQ

ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਲਹਿੰਬਰ ਹੁਸੈਨਪੁਰੀ ਇੱਕ ਅਜਿਹੇ ਗਾਇਕ ਜੋ ਮਿਹਨਤ ਅਤੇ ਸੰਘਰਸ਼ ਦੀ ਭੱਠੀ ‘ਚ ਤਪ ਕੇ ਸੋਨਾ ਬਣ ਗਏ । ਇਸ ਗਾਇਕ ਦਾ ਜਨਮ ਜੁਲਾਈ 1977  ‘ਚ ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਹੋਇਆ ਸੀ ।ਪਰ ਉਸ ਤੋਂ ਬਾਅਦ ਉਹ ਪੰਜਾਬ ਦੇ ਸ਼ਹਿਰ ਜਲੰਧਰ ਕੋਲ ਸਥਿਤ ਇੱਕ ਪਿੰਡ ਕੋਲ ਆ ਕੇ ਵੱਸ ਗਏ ਸਨ । ਪਰ ਲਹਿੰਬਰ ਹੁਸੈਨਪੁਰੀ ਅੱਜ ਜਿਸ ਮੁਕਾਮ ‘ਤੇ ਹਨ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਲੰਬਾ ਅਤੇ ਕਰੜਾ ਸੰਘਰਸ਼ ਕਰਨਾ ਪਿਆ ਸੀ । ਲਹਿੰਬਰ ਹੁਸੈਨਪੁਰੀ ਨੇ ਕਿੰਨਾ ਲੰਬਾ ਸੰਘਰਸ਼ ਕਰਨਾ ਪਿਆ ਇਹ ਉਨ੍ਹਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਵਾਂਗੇ ।

ਦਰਅਸਲ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸੁਪਰ ਸਟਾਰ ‘ਚ ਇੱਕ ਵਾਰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ।ਘਰ ‘ਚ ਚਾਰ ਭਰਾ ਅਤੇ ਪਿਤਾ ਸਨ । ਜਦਕਿ ਮਾਂ ਅਤੇ ਕੋਈ ਵੀ ਭੈਣ ਨਾਂ ਹੋਣ ਕਾਰਨ ਘਰ ਦਾ ਸਾਰਾ ਕੰਮ ਕਾਜ ਉਨ੍ਹਾਂ ਨੂੰ ਖੁਦ ਹੀ ਕਰਨਾ ਪੈਂਦਾ ਸੀ ਅਤੇ ਰੋਟੀ ਤੱਕ ਲਹਿੰਬਰ ਪਕਾਉਂਦੇ ਸਨ ।ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ।

ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਬਾਲਪਣ ‘ਚ ਹੀ ਸ਼ੁਰੂ ਹੋ ਗਈ ਸੀ ।ਪਿੰਡ ਦੇ ਸਕੂਲ ‘ਚ ਪੜਨ ਵਾਲੇ ਲਹਿੰਬਰ ਨੇ ਸਕੂਲ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।

ਇਸ ਤੋਂ ਇਲਾਵਾ ਘਰ ਦੇ ਗੁਜ਼ਾਰੇ ਲਈ ਵੀ ਉਨ੍ਹਾਂ ਨੂੰ ਮਿਹਨਤ ਕਰਨੀ ਪੈਂਦੀ ਸੀ ,ਖੇਤਾਂ ‘ਚ ਵਾਢੀ ਵੇਲੇ ਉਹ ਕੰਬਾਇਨਾਂ ਦੇ ਪਿੱਛੇ ਸਿੱਟੇ ਇੱਕਠੇ ਕਰਦੇ ਅਤੇ ਉਨ੍ਹਾਂ ਚੋਂ ਦਾਣੇ ਕੱਢ ਕੇ ਵੇਚ ਕੇ ਪੈਸੇ ਜਮਾ ਕਰਦੇ ਅਤੇ ਜੇ ਕਦੇ ਕੋਈ ਕੁਲਫੀ ਜਾਂ ਹੋਰ ਚੀਜ਼ ਖਾਣ ਦਾ ਮਨ ਹੁੰਦਾ ਤਾਂ ਉਨ੍ਹਾਂ ਪੈਸਿਆਂ ਚੋਂ ਹੀ ਕੁਝ ਖਾਣ ਲਈ ਲੈ ਲੈਂਦੇ । ਅੱਜ ਵੀ ਸੰਘਰਸ਼ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਉਹ ਭਾਵੁਕ ਹੋ ਜਾਂਦੇ ਨੇ ।

Related Post