ਅੰਮ੍ਰਿਤਧਾਰੀ ਹੈ ‘ਟਾਈਟੈਨਿਕ’ ਫ਼ਿਲਮ ਦੇ ਹੀਰੋ ਦੀ ਮਾਂ, ਪਿਛਲੇ 10 ਸਾਲਾਂ ਤੋਂ ਧਾਰੇ ਹੋਏ ਹਨ ਕੱਕਾਰ

By  Rupinder Kaler May 1st 2020 04:11 PM

ਟਾਈਟੈਨਿਕ, ਇੰਸੈਪਸ਼ਨ, ਸ਼ਟਰ ਆਈਲੈਂਡ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲੇ ਹਾਲੀਵੁੱਡ ਦੇ ਸੂਪਰ ਸਟਾਰ ਲਿਓਨਾਰਡੋ ਡੀਕੈਪਰੀਓ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਪਰ ਇਸ ਆਰਟੀਕਲ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਖ਼ਾਸ ਕਰਕੇ ਉਹਨਾਂ ਦੀ ਮਤਰਈ ਮਾਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਖ਼ਾਸ ਸਬੰਧ ਹੈ ।

https://twitter.com/ishwinder06/status/447390413876236288

ਲਿਓਨਾਰਡੋ ਡੀਕੈਪਰੀਓ ਦੀ ਮਤਰਈ ਮਾਂ ਅੰਮ੍ਰਿਤ ਧਾਰੀ ਸਿੱਖ ਹੈ ਤੇ ਉਸ ਨੇ ਇੱਕ ਸਿੰਘਣੀ ਵਾਂਗ 5 ਕੱਕਾਰ ਧਾਰੇ ਹਨ ।ਲਿਓਨਾਰਡੋ ਡੀਕੈਪਰੀਓ ਦੀ ਮਾਂ ਪੈਗੀ ਡੀਕੈਪਰੀਓ ਅਕਸਰ ਉਸ ਦੇ ਨਾਲ ਵੱਖ ਵੱਖ ਅਵਾਰਡ ਫੰਕਸ਼ਨਾਂ ਵਿੱਚ ਦਿਖਾਈ ਦਿੰਦੀ ਹੈ । ਬਹੁਤ ਘੱਟ ਲੋਕ ਜਾਣਦੇ ਹਨ ਕਿ ਡੀਕੈਪਰੀਓ ਦਾ ਇੱਕ ਮਤਰੇਆ ਭਰਾ ਵੀ ਹੈ ।

https://twitter.com/RajNarwal/status/686658645757562880

ਪੈਗੀ ਨੇ ਬਹੁਤ ਸਾਲ ਪਹਿਲਾਂ ਸਿੱਖ ਧਰਮ ਬਾਰੇ ਪੜਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਿੱਧ ਧਰਮ ਦੇ ਸਿਧਾਂਤ ਏਨੇ ਪਸੰਦ ਆਏ ਕਿ ਉਸ ਨੇ ਸਿੱਖ ਧਰਮ ਅਪਣਾ ਲਿਆ । ਪੈਗੀ ਪਿਛਲੇ 10 ਸਾਲਾਂ ਤੋਂ ਦਸਤਾਰ ਸਜਾਉਂਦੀ ਹੈ ਤੇ ਇੱਕ ਮਿਸਾਲ ਬਣੀ ਹੋਈ ਹੈ ।

Related Post