72 ਸਾਲ ਦੀ ਹੋਈ ਅਦਾਕਾਰਾ ਬਬੀਤਾ, ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਲਈ ਕਈ ਸਾਲ ਪਤੀ ਰਣਧੀਰ ਕਪੂਰ ਤੋਂ ਰਹੀ ਵੱਖ

By  Rupinder Kaler April 20th 2020 02:01 PM

ਅਦਾਕਾਰਾ ਬਬੀਤਾ ਦਾ ਜਨਮ 20 ਅਪ੍ਰੈਲ 1948 ਨੂੰ ਹੋਇਆ ਸੀ, ਉਹ ਆਪਣਾ 72ਵਾਂ ਜਨਮ ਦਿਨ ਮਨਾ ਰਹੀ ਹੈ । ਬਬੀਤਾ ਦਾ ਜਨਮ ਮੁੰਬਈ ਵਿੱਚ ਅਦਾਕਾਰ ਹਰੀ ਸ਼ਿਵਦਾਸਾਨੀ ਦੇ ਘਰ ਹੋਇਆ ਸੀ, ਜਿਹੜੇ ਕਿ ਹਿੰਦੂ ਸਿੰਧੀ ਪਰਿਵਾਰ ਵਿੱਚੋਂ ਸੀ । ਇਹ ਪਰਿਵਾਰ ਵੰਡ ਦੌਰਾਨ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ । ਉਹਨਾਂ ਦੀ ਮਾਂ ਬ੍ਰਿਟਿਸ਼ ਇਸਾਈ ਸੀ । ਕਪੂਰ ਖਾਨਦਾਨ ਵਿੱਚ ਵਿਆਹ ਕਰਨ ਤੋਂ ਬਾਅਦ ਬਬੀਤਾ, ਬਬੀਤਾ ਕਪੂਰ ਬਣ ਗਈ । ਰਣਧੀਰ ਕਪੂਰ ਨਾਲ ਬਬੀਤਾ ਨੇ ਸਭ ਤੋਂ ਪਹਿਲਾ ਫ਼ਿਲਮ ‘ਕੱਲ੍ਹ ਆਜ ਔਰ ਕੱਲ੍ਹ’ ਕੀਤੀ ਸੀ ।

ਇਸ ਫ਼ਿਲਮ ਦੇ ਨਾਲ ਹੀ ਦੋਹਾਂ ਦੀ ਪ੍ਰੇਮ ਕਹਾਣੀ ਵੀ ਸ਼ੁਰੂ ਹੋ ਗਈ । ਰਣਧੀਰ ਪੰਜਾਬੀ ਸਨ ਤੇ ਬਬੀਤਾ ਸਿੰਧੀ ਪਰਿਵਾਰ ਨਾਲ ਤਾਲੁਕ ਰੱਖਦੀ ਸੀ । ਜਿਸ ਕਰਕੇ ਕਪੂਰ ਖ਼ਾਨਦਾਨ ਦੋਹਾਂ ਦੇ ਵਿਆਹ ਦੇ ਖਿਲਾਫ ਸੀ । ਕਪੂਰ ਖ਼ਾਨਦਾਨ ਦੀਆਂ ਕੁੜੀਆਂ ਉਸ ਸਮੇਂ ਨਾਂ ਤਾਂ ਫ਼ਿਲਮਾਂ ਵਿੱਚ ਕੰਮ ਕਰਦੀਆਂ ਸਨ ਤੇ ਨਾ ਹੀ ਇਸ ਖ਼ਾਨਦਾਨ ਦਾ ਮੁੰਡਾ ਕਿਸੇ ਫ਼ਿਲਮੀ ਅਦਾਕਾਰਾ ਨਾਲ ਵਿਆਹ ਕਰਦਾ ਸੀ ।

ਇਸੇ ਕਰਕੇ ਰਣਧੀਰ ਕਪੂਰ ਦੇ ਪਿਤਾ ਰਾਜ ਕਪੂਰ ਬਬੀਤਾ ਨੂੰ ਆਪਣੀ ਫ਼ਿਲਮ ਵਿੱਚ ਹੀਰੋਇਨ ਬਨਾਉਣ ਲਈ ਤਾਂ ਤਿਅਰ ਸਨ ਪਰ ਨੂੰਹ ਬਨਾਉਣ ਲਈ ਤਿਆਰ ਨਹੀਂ ਸਨ । ਪਰ ਰਣਧੀਰ ਤੇ ਬਬੀਤਾ ਦਾ ਪ੍ਰੇਮ ਚੱਲਦਾ ਰਿਹਾ ਤੇ 1971 ਵਿੱਚ ਇਸ ਸ਼ਰਤ ਤੇ ਦੋਹਾਂ ਦਾ ਵਿਆਹ ਹੋ ਗਿਆ ਕਿ ਬਬੀਤਾ ਵਿਆਹ ਤੋਂ ਬਾਅਦ ਫ਼ਿਲਮਾਂ ਵਿੱਚ ਕੰਮ ਨਹੀਂ ਕਰੇਗੀ ।ਵਿਆਹ ਤੋਂ ਬਾਅਦ ਦੋਹਾਂ ਦੇ ਦੋ ਬੱਚੇ ਹੋਏ ਕਰਿਸ਼ਮਾ ਤੇ ਕਰੀਨਾ।

ਕਹਿੰਦੇ ਹਨ ਕਿ ਰਣਧੀਰ ਦੋਹਾਂ ਬੇਟੀਆਂ ਨੂੰ ਫ਼ਿਲਮਾਂ ਵਿੱਚ ਲਿਆਉਣ ਲਈ ਤਿਆਰ ਨਹੀਂ ਸਨ ਪਰ ਬਬੀਤਾ ਦੋਹਾਂ ਬੇਟੀਆਂ ਨੂੰ ਫ਼ਿਲਮਾਂ ਵਿੱਚ ਲੈ ਕੇ ਆਈ । ਇਸ ਗੱਲ ਨੂੰ ਲੈ ਕੇ ਰਣਧੀਰ ਤੇ ਬਬੀਤਾ ਵਿੱਚ ਝੱਗੜਾ ਵੀ ਹੋਇਆ ਤੇ ਦੋਵਂੇ ਕਈ ਸਾਲ ਇੱਕ ਦੂਜੇ ਤੋਂ ਦੂਰ ਰਹੇ । ਪਰ ਕਈ ਸਾਲਾਂ ਬਾਅਦ 2007 ਵਿੱਚ ਦੋਵੇਂ ਇੱਕ ਵਾਰ ਫਿਰ ਇੱਕ ਹੋ ਗਏ ।

Related Post