ਗਾਇਕ ਬਣਨ ਤੋਂ ਪਹਿਲਾ ਖ਼ਾਨ ਸਾਹਬ ਕਰਦੇ ਸਨ ਇਹ ਕੰਮ, ਇਸ ਬੰਦੇ ਦੀ ਕਹੀ ਗੱਲ ’ਤੇ ਅਮਲ ਕਰਕੇ ਬਣਿਆ ਕਾਮਯਾਬ ਗਾਇਕ …!

By  Rupinder Kaler March 5th 2020 04:30 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ ਖ਼ਾਨ ਸਾਹਬ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ, ਉਸ ਦਾ ਆਪਣਾ ਮੁਕਾਮ ਹੈ । ਉਸ ਦਾ ਗਾਇਆ ਹਰ ਗਾਣਾ ਹਿੱਟ ਹੁੰਦਾ ਹੈ । ਪਰ ਜੇਕਰ ਦੇਖਿਆ ਜਾਵੇ ਤਾਂ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ । ਕੱਪੜੇ ਦੀ ਦੁਕਾਨ ਤੇ ਕੰਮ ਕੀਤਾ ਹੈ, ਇੱਥੋਂ ਤੱਕ ਕਿ ਭਾਂਡੇ ਵੀ ਮਾਂਜੇ, ਜੀ ਹਾਂ ਇਹ ਸੱਚ ਹੈ । ਇਸ ਸੱਚ ਦਾ ਖੁਲਾਸਾ ਖ਼ਾਨ ਸਾਹਬ ਨੇ ਖੁਦ ਇੱਕ ਵੈਬ ਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਕੀਤਾ ਹੈ ।

https://www.instagram.com/p/B4C2gNWlgAV/

ਖ਼ਾਨ ਸਾਹਬ ਨੇ ਦੱਸਿਆ ਕਿ ‘ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਗਾਇਕ ਗੈਰੀ ਸੰਧੂ ਦੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ । ਦੁਕਾਨ ਤੇ ਰਹਿ ਕੇ ਉਹ ਸਵੇਰੇ ਸਵੇਰੇ ਪੂਰੀ ਦੁਕਾਨ ਤੇ ਝਾੜੂ ਲਗਾਕੇ ਸਫਾਈ ਕਰਦਾ ਸੀ, ਇੱਥੋਂ ਤੱਕ ਕਿ ਜੂਠੇ ਭਾਂਡੇ ਤੱਕ ਮਾਂਜਦਾ ਸੀ’ ।

https://www.instagram.com/p/Bm4w4oHBNHp/

ਖ਼ਾਨ ਸਾਹਬ ਨੇ ਦੱਸਿਆ ਕਿ ‘ਦੁਕਾਨ ਤੇ ਕੰਮ ਕਰਦੇ ਹੋਏ ਗੈਰੀ ਸੰਧੂ ਨੇ ਇੱਕ ਗੁਰ ਉਹਨਾਂ ਨੂੰ ਦਿੱਤਾ ਸੀ ਕਿ ਜੋ ਵੀ ਕੰਮ ਕਰੋ ਪੂਰੀ ਮਿਹਨਤ ਨਾਲ ਕਰੋ ਕਿਉਂਕਿ ਇਨਸਾਨ ਦੀ ਮਿਹਨਤ ਤੇ ਰੱਬ ਵੀ ਖੁਸ਼ ਹੁੰਦਾ ਹੈ । ਜਿਹੜਾ ਕੰਮ ਤੁਸੀਂ ਨਹੀਂ ਕਰਨਾ ਚਾਹੁੰਦੇ ਉਸ ਤੇ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਰੱਬ ਵੀ ਸੋਚ ਲੈਂਦਾ ਹੈ ਕਿ ਜੇਕਰ ਉਸ ਬੰਦੇ ਨੂੰ ਉਸ ਦੀ ਪਸੰਦ ਦੇ ਕੰਮ ਵਿੱਚ ਕਾਮਯਾਬੀ ਦਿੱਤੀ ਜਾਵੇ ਤਾਂ ਉਹ ਕਿੱਥੋਂ ਤੱਕ ਪਹੁੰਚ ਸਕਦਾ ਹੈ’ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਖ਼ਾਨ ਸਾਹਬ ਨੂੰ ਗੈਰੀ ਸੰਧੂ ਨੇ ਹੀ ਮਿਊਜ਼ਿਕ ਇੰਡਸਟਰੀ ਵਿੱਚ ਲਾਂਚ ਕੀਤਾ ਸੀ ।

https://www.instagram.com/p/BgYim-5BNUc/

Related Post