ਆਪਣੀ ਮਾਂ ਦੀ ਇਸ ਗੱਲ ਨੂੰ ਯਾਦ ਕਰਕੇ ਸਚਿਨ ਅੱਜ ਵੀ ਹੋ ਜਾਂਦੇ ਹਨ ਭਾਵੁਕ 

By  Rupinder Kaler April 24th 2019 02:20 PM

ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਪੂਰਾ ਸਟੇਡੀਅਮ ਤੇ ਦੇਸ਼ ਇੱਕ ਹੀ ਨਾਂਅ ਨਾਲ ਗੂੰਜ ਉੱਠਦਾ ਸੀ । ਜੀ ਹਾਂ ਇਹ ਦ੍ਰਿਸ਼ ਹੁੰਦਾ ਸੀ ਕ੍ਰਿਕੇਟ ਦੇ ਉਸ ਮੈਚ ਦਾ ਜਿਸ ਵਿੱਚ ਸਚਿਨ ਮੈਦਾਨ ਵਿੱਚ ਉਤਰਦੇ ਹੀ ਆਪਣੇ ਜ਼ੋਹਰ ਦਿਖਾਉਣ ਲੱਗ ਜਾਂਦਾ ਸੀ । ਹਰ ਪਾਸੇ ਇੱਕ ਹੀ ਅਵਾਜ਼ ਆਉਂਦੀ ਸਚਿਨ-ਸਚਿਨ । ਪਰ ਇਸ ਗੂੰਜ ਦੇ ਪਿੱਛੇ ਸਚਿਨ ਦੀ ਇੱਕ ਕਹਾਣੀ ਵੀ ਛੁਪੀ ਹੋਈ ਹੈ ।

sachin tendulkar sachin tendulkar

ਸਚਿਨ ਨੇ ਇਸ ਗੱਲ ਦਾ ਜ਼ਿਕਰ ਉਦੋਂ ਕੀਤਾ ਸੀ ਜਦੋਂ ਉਹਨਾਂ ਦੇ ਜੀਵਨ ਤੇ ਬਣਾਈ ਗਈ ਡਾਕੂਮੈਂਟਰੀ ਨੂੰ ਲਾਂਚ ਕੀਤਾ ਗਿਆ ਸੀ । ਉਹਨਾਂ ਮੁਤਾਬਿਕ ਸਚਿਨ ਸਚਿਨ ਦੀ ਅਵਾਜ਼ ਉਹਨਾਂ ਨੇ ਮੈਦਾਨ ਵਿੱਚ ਹੀ ਨਹੀਂ ਸੁਣੀ । ਇਹ ਅਵਾਜ਼ ਉਹਨਾਂ ਨੇ ਆਪਣੇ ਬਚਪਨ ਵਿੱਚ ਉਦੋਂ ਵੀ ਸੁਣੀ ਸੀ ਜਦੋਂ ਉਹ ਖੇਡਣ ਲਈ ਬਾਹਰ ਜਾਂਦੇ ਸਨ ਤੇ ਪਿਛੋਂ ਉਹਨਾਂ ਦੀ ਮਾਂ ਅਵਾਜ਼ ਮਾਰ ਦੀ ਸੀ ਸਚਿਨ-ਸਚਿਨ ।

sachin tendulkar sachin tendulkar

ਸਚਿਨ ਨੇ ਜਿਸ ਡਾਕੂਮੈਂਟਰੀ ਦੀ ਲਾਂਚਿੰਗ ਤੇ ਇਸ ਗੱਲ ਦਾ ਜ਼ਿਕਰ ਕੀਤਾ ਸੀ । ਉਸ ਡਾਕੂਮੈਂਟਰੀ ਦਾ ਗਾਣਾ ਏ ਆਰ ਰਹਿਮਾਨ ਨੇ ਤਿਆਰ ਕੀਤਾ ਸੀ । ਏ ਆਰ ਰਹਿਮਾਨ ਨੂੰ ਇਹ ਗਾਣਾ ਤਿਆਰ ਕਰਨ ਵਿੱਚ ਕਾਫੀ ਸਮਾਂ ਲੱਗਿਆ ਸੀ ।

sachin tendulkar sachin tendulkar

ਉਹਨਾਂ ਮੁਤਾਬਿਕ ਇਸ ਗਾਣੇ ਦੀ ਉਹਨਾਂ ਨੇ 14 ਵਾਰ ਧੁੰਨ ਬਣਾਈ ਸੀ । ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੁਖਵਿੰਦਰ ਨੇ ਗਾਇਆ ਹੈ । ਸਚਿਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।

Related Post