ਬੱਚਿਆਂ ਨੂੰ ਸਿਲੇਬਸ ‘ਚ ਪੜ੍ਹਾਇਆ ਜਾਵੇਗਾ ਕਿਸਾਨ ਅੰਦੋਲਨ ਦਾ ਸਬਕ, ਹਰਫ ਚੀਮਾ ਨੇ ਸਾਂਝੀ ਕੀਤੀ ਤਸਵੀਰ

By  Shaminder April 5th 2022 12:46 PM -- Updated: April 5th 2022 12:53 PM

ਹਰਫ ਚੀਮਾ (Harf Cheema) ਇੱਕ ਅਜਿਹੇ ਕਲਾਕਾਰ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਖ਼ਾਸ ਪਛਾਣ ਬਣਾਈ ਹੈ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵੱਧ ਚੜ ਕੇ ਭਾਗ ਲਿਆ ਸੀ ਅਤੇ ਕਿਸਾਨਾਂ ‘ਚ ਜੋਸ਼ ਭਰਨ ਦੇ ਲਈ ਕਈ ਗੀਤ ਵੀ ਗਾਏ । ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਸਿਲੇਬਸ ਦਾ ਹਿੱਸਾ ਵੀ ਬਣਾਇਆ ਗਿਆ ਹੈ ਅਤੇ ਸਕੂਲਾਂ ‘ਚ ਹੁਣ ਕਿਸਾਨ ਅੰਦੋਲਨ ਨੂੰ ਵੀ ਪੜ੍ਹਾਇਆ ਜਾਵੇਗਾ ।

singer harf cheema image

ਹੋਰ ਪੜ੍ਹੋ : ਹਰਫ ਚੀਮਾ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਦੇ ਗੀਤ ਦੀਆਂ ਲਾਈਨਾਂ ਵੀ ਦਿਖਾਈ ਦੇ ਰਹੀਆਂ ਹਨ । ‘ਪੇਚਾ ਪੈ ਗਿਆ ਸੈਂਟਰ ਨਾਲ’। ਇਹ ਗੀਤ ਹਰਫ ਚੀਮਾ ਦੇ ਵੱਲੋਂ ਗਾਇਆ ਗਿਆ ਸੀ ਅਤੇ ਇਸ ਗੀਤ ਨੇ ਕਿਸਾਨ ਅੰਦੋਲਨ ‘ਚ ਸ਼ਾਮਿਲ ਕਿਸਾਨਾਂ ‘ਚ ਨਵਾਂ ਜੋਸ਼ ਭਰਨ ਦਾ ਕੰਮ ਕੀਤਾ ਸੀ ।

ਦੱਸ ਦਈਏ ਕਿ ਹਰਫ ਚੀਮਾ ਦੇ ਨਾਲ-ਨਾਲ ਕੰਵਰ ਗਰੇਵਾਲ, ਰਵਿੰਦਰ ਗਰੇਵਾਲ, ਹਰਭਜਨ ਮਾਨ, ਜਸਬੀਰ ਜੱਸੀ, ਪ੍ਰੀਤ ਹਰਪਾਲ ਸਣੇ ਕਈ ਗਾਇਕਾਂ ਨੇ ਇਸ ਅੰਦੋਲਨ ‘ਚ ਭਾਗ ਲਿਆ ਸੀ । ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਇਹ ਅੰਦੋਲਨ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ ਸੀ ।ਕਿਸਾਨ ਅੰਦੋਲਨ ‘ਚ ਸ਼ਾਮਿਲ ਕਿਸਾਨ ਉਦੋਂ ਹੀ ਘਰਾਂ ਨੂੰ ਵਾਪਸ ਪਰਤੇ ਸਨ ।ਜਦੋਂ ਸਰਕਾਰ ਨੇ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ । ਜਿਸ ਤੋਂ ਬਾਅਦ ਕਿਸਾਨਾਂ ਦਾ ਪੂਰੇ ਦੇਸ਼ ‘ਚ ਭਰਵਾਂ ਸੁਆਗਤ ਕੀਤਾ ਗਿਆ ਸੀ ।

 

View this post on Instagram

 

A post shared by Harf Cheema (ਹਰਫ) (@harfcheema)

Related Post