ਕਿਸ ਤਰ੍ਹਾਂ ਕੱਟ ਸਕਦੇ ਨੇ ਮਾੜੇ ਸਮੇਂ ‘ਚ ਇਨਸਾਨ ਦੇ ਦੁੱਖ, ਦੱਸ ਰਹੇ ਨੇ ਗਾਇਕ ਗੁਰਵਿੰਦਰ ਬਰਾੜ

By  Shaminder May 6th 2020 05:55 PM

ਲਾਕਡਾਊਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਹਰ ਕੋਈ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਿਆ ਹੈ ।ਅਜਿਹੇ ‘ਚ ਗਾਇਕਾਂ ਵੱਲੋਂ ਵੀ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਅਤੇ ਵੀਡੀਓ ਸਾਂਝੇ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਔਖਾ ਵੇਲਾ ਵੀ ਲੰਘ ਜਾਵੇਗਾ । ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਗੁਰਵਿੰਦਰ ਬਰਾੜ ਵੀ ਅਕਸਰ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।

ਪਰ ਹੁਣ ਉਨ੍ਹਾਂ ਨੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਦੌਰ ‘ਚ ਇੱਕ ਧਾਰਮਿਕ ਗੀਤ ਕੱਢਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਗੁਰਬਾਣੀ ਤੇ ਅਮਲ ਕਰਨ ਦੀ ਤਾਕੀਦ ਲੋਕਾਂ ਨੂੰ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਗੁਰਬਾਣੀ ਤੇ ਅਮਲ ਕਰੀਏ ਤਾਂ ਹੌਲੀ ਹੌਲੀ ਦੁੱਖ ਜ਼ਿੰਦਗੀ ਚੋਂ ਆਪਣੇ ਆਪ ਕੱਟ ਜਾਣਗੇ ਅਤੇ ਕਾਲੇ ਹਨੇਰੇ ਬੱਦਲ ਛਟ ਜਾਣਗੇ ।

https://www.instagram.com/p/B_CcLmBgzp1/

ਗੀਤ ਦੇ ਬੋਲ ਗੁਰਵਿੰਦਰ ਬਰਾੜ ਨੇ ਖੁਦ ਲਿਖੇ ਨੇ ਅਤੇ ਇਸ ਧਾਰਮਿਕ ਗੀਤ ਨੂੰ ਮਿਉੂਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਕੁੰਵਰ ਬਰਾੜ ਨੇ ।ਗੁਰਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ ।ਜਿੱਥੇ ਉਹ ਵਧੀਆ ਆਵਾਜ਼ ਦੇ ਮਾਲਕ ਹਨ, ਉੱਥੇ ਹੀ ਉਨ੍ਹਾਂ ਦੀ ਲੇਖਣੀ ਵੀ ਬਾਕਮਾਲ ਹੈ ।

Related Post