ਪਿਤਾ ਦੀ ਯਾਦ ਨੂੰ ਸਮਰਪਿਤ ਲਿਆਕਤ ਅਲੀ ਦਾ ਗੀਤ 'ਬਾਪੂ' ਹੋਇਆ ਰਿਲੀਜ਼ 

By  Shaminder September 4th 2018 01:08 PM

ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਵੱਲੋਂ ਲਿਆਕਤ ਅਲੀ Liyakat Ali ਦਾ ਗੀਤ Song ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਗੀਤ ਨੂੰ ਬਹੁਤ ਹੀ ਵਧੀਆ ਢੰਗ ਨਾਲ ਲਿਆਕਤ ਅਲੀ ਨੇ ਗਾਇਆ ਹੈ ਅਤੇ ਉਸ ਤੋਂ ਵੀ ਵਧੀਆ ਅੰਦਾਜ਼ 'ਚ ਇਸ ਦੇ ਵੀਡਿਓ ਨੂੰ ਫਿਲਮਾਇਆ ਗਿਆ ਹੈ । ਇਸ ਵੀਡਿਓ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਘਰ ਤੋਂ ਬਜ਼ੁਰਗ ਦਾ ਸਾਇਆ ਉੱਠ ਜਾਣ ਤੋਂ ਬਾਅਦ ਬੱਚੇ ਆਪਣੇ ਮਾਪਿਆਂ ਨੂੰ ਯਾਦ ਕਰਦੇ ਨੇ ।

https://www.youtube.com/watch?v=l8djbBINUOY&feature=youtu.be

ਖਾਸ ਕਰਕੇ ਉਸ ਸਮੇਂ ਜਦੋਂ ਸੁੱਖ ਦਾ ਵੇਲਾ ਆਉਂਦਾ ਹੈ ਅਤੇ ਗਰੀਬੀ ਹੰਢਾ ਚੁੱਕਿਆ ਪਿਤਾ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ,ਪਰ ਉਸ ਸੁੱਖ ਵੇਲੇ ਪੁੱਤਰ ਆਪਣੇ ਪਿਤਾ ਨੂੰ ਯਾਦ ਕਰਦਾ ਹੈ ਕਿ ਕਾਸ਼ ਜੇ ਉਸਦਾ ਪਿਤਾ ਜਿਉਂਦਾ ਹੁੰਦਾ ਤਾਂ ਉਸ ਨੂੰ ਕਮਾਈਆਂ ਕਰਦੇ ਵੇਖ ਕੇ ਕਿੰਨਾ ਖੁਸ਼ ਹੁੰਦਾ ।ਪਰ ਪਿਤਾ ਦੇ ਨਾਂ ਹੋਣ ਦਾ ਅਫਸੋਸ ਵੀ ਉਸ ਦੇ ਪੁੱਤਰ ਨੂੰ ਹੁੰਦਾ ਹੈ । ਇਹੀ ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਪੀਟੀਸੀ  ਪੰਜਾਬੀ ਵੱਲੋਂ ਕਰਵਾਏ ‘ਛੋਟਾ ਚੈਂਪ’ ਅਤੇ ‘ਵਾਇਸ ਆਫ ਪੰਜਾਬ’ ਚੋਂ ਹੁਣ ਤੱਕ ਅਜਿਹੀਆਂ ਪ੍ਰਤਿਭਾਵਾਂ ਨਿਕਲੀਆਂ ਜੋ ਅੱਜ ਕਾਮਯਾਬ ਗਾਇਕ ਬਣ ਚੁੱਕੇ ਨੇ ਅਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।

ਪੀਟੀਸੀ ਪੰਜਾਬੀ  ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ ‘ਬਾਪੂ’ ਇਸ ਗੀਤ ਨੂੰ ਗਾਇਕ ਲਿਆਕਤ ਅਲੀ ਨੇ ਗਾਇਆ ਹੈ ਅਤੇ ਇਸ ਗੀਤ ਦੇ ਜ਼ਰੀਏ ਪੀਟੀਸੀ ਵੱਲੋਂ ਲਿਆਕਤ ਅਲੀ ਨੂੰ ਲਾਂਚ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਲਿਖੇ ਨੇ ਦਵਿੰਦਰ ਬੋਪਾਰਾਏ ਨੇ ਅਤੇ ਸੰਗੀਤਬੱਧ ਕੀਤਾ ਹੈ ਏ.ਏ.ਆਰ ਬੀ.ਈ.ਈ ਨੇ ਅਤੇ ਇਸ ਦੀ ਐਡਿਟੰਗ ਦਾ ਕੰਮ ਵਰੁਣ ਅਰੋੜਾ ਨੇ ਕੀਤਾ ਹੈ ।ਇਸ ਐਕਸਕਲੂਸਿਵ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਚਾਰ ਸਤੰਬਰ ਨੂੰ ਵੇਖਿਆ ਜਾ ਸਕਦਾ ਹੈ ।

Related Post