ਕਿਸਾਨ ਅੰਦੋਲਨ ‘ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦ ‘ਚ ਬਣਾਈ ਗਈ ਲਾਇਬ੍ਰੇਰੀ, ਹਰਫ ਚੀਮਾ ਨੇ ਸਾਂਝਾ ਕੀਤਾ ਵੀਡੀਓ
Shaminder
September 16th 2021 06:16 PM
ਹਰਫ ਚੀਮਾ (Harf Cheema )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਨੌਜਵਾਨ ਕਿਸਾਨ ਦੀ ਯਾਦ ‘ਚ ਲਾਇਬ੍ਰੇਰੀ ਬਣਾਈ ਗਈ ਹੈ । ਉਨ੍ਹਾਂ ਨੇ ਇਸ ਵੀਡੀਓ ‘ਚ ਦੱਸਿਆ ਕਿ ਇਸ ਅੰਦੋਲਨ ਦੇ ਦੌਰਾਨ ਕਈ ਵੀਰ ਸ਼ਹੀਦ ਹੋਏ ਨੇ । ਇਸ ਦੇ ਨਾਲ ਹੀ 26 ਜਨਵਰੀ ਨੂੰ ਪ੍ਰਦਰਸ਼ਨ ਦੌਰਾਨ ਹੱਥ ਗੁਆਉਣ ਵਾਲੇ ਨੌਜਵਾਨ ਦੇ ਨਾਲ ਵੀ ਹਰਫ ਚੀਮਾ ਨੇ ਮੁਲਾਕਾਤ ਕਰਵਾਈ ।