ਹਲਦੀ ਹੈ ਕਈ ਬੀਮਾਰੀਆਂ ਦਾ ਇਲਾਜ, ਇਮਊਨਿਟੀ ਦੇ ਨਾਲ-ਨਾਲ ਦਰਦ ‘ਚ ਦਿਵਾਉਂਦੀ ਹੈ ਰਾਹਤ

By  Shaminder February 10th 2024 04:23 PM

ਸਾਡੀ ਰਸੋਈ ‘ਚ ਅਜਿਹੇ ਕਈ ਮਸਾਲੇ ਹਨ । ਜੋ ਨਾ ਸਿਰਫ਼ ਸਾਡੇ ਖਾਣੇ ਦੇ ਸੁਆਦ ਨੂੰ ਵਧਾਉਂਦੇ ਹਨ, ਬਲਕਿ ਕਈ ਬਿਮਾਰੀਆਂ ਦੇ ਇਲਾਜ ਲਈ ‘ਚ ਕਾਰਗਰ ਹਨ । ਅਸੀਂ ਅੱਜ ਗੱਲ  ਕਰਨ ਜਾ ਰਹੇ ਹਾਂ ਹਲਦੀ (Turmeric) ਦੀ । ਜਿਸ ਨੂੰ ਗੁਣਾਂ ਦੀ ਖਾਣ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।

ਹਲਦੀ ਵਧਾਉਂਦੀ ਹੈ ਇਮਿਊਨਿਟੀ

 ਹਲਦੀ ਜਿੱਥੇ ਸਰੀਰ ‘ਚ ਇਮਿਊਨਿਟੀ ‘ਚ ਵਧਾਉਣ ‘ਚ ਕਾਰਗਰ ਭੂਮਿਕਾ ਨਿਭਾਉਂਦੀ ਹੈ। ਉੱਥੇ ਹੀ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਵੀ ਸਹਾਇਕ ਹੁੰਦੀ ਹੈ।

Boost Your Day with Haldi Water: 7 Morning Benefits You Need to Know

ਹੋਰ ਪੜ੍ਹੋ : ਕੀ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਲੈ ਰਹੀ ਤਲਾਕ !

ਸਰਦੀਆਂ ‘ਚ ਕੱਚੀ ਹਲਦੀ  

ਸਰਦੀਆਂ ‘ਚ ਕੱਚੀ ਹਲਦੀ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ। ਕਈ ਲੋਕ ਤਾਂ ਕੱਚੀ ਹਲਦੀ ਦੀ ਪੰਜੀਰੀ ਵੀ ਬਣਾਉਂਦੇ ਹਨ । ਕਿਉਂਕਿ  ਹਲਦੀ ਦੀ ਤਾਸੀਰ ਗਰਮ ਹੁੰਦੀ ਹੈ ਤੇ ਇਹ ਦਰਦ ਤੋਂ ਰਾਹਤ ਦਿੰਦੀ ਹੈ। 

Boost Your Day with Haldi Water: 7 Morning Benefits You Need to Know
ਗਰਮ ਦੁੱਧ ‘ਚ ਹਲਦੀ ਦਾ ਸੇਵਨ 

ਰਾਤ ਨੂੰ ਦੁੱਧ ਨੂੰ ਉਬਾਲ ਕੇ ਉਸ ‘ਚ ਹਲਦੀ ਪਾ ਕੇ ਪੀਣ ਦੇ ਨਾਲ ਵੀ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ । ਇੱਕ ਤਾਂ ਇਹ ਇਮਿਊਨਿਟੀ ਨੂੰ ਠੀਕ ਰੱਖਦੀ ਹੈ ਅਤੇ ਦੂਜਾ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨੂੰ ਰੋਕਣ ਦਾ ਕੰਮ ਵੀ ਕਰਦੀ ਹੈ।ਜੇ ਤੁਸੀਂ ਰਾਤ ਵੇਲੇ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਦਿਨ ਵੇਲੇ ਖਾਲੀ ਪੇਟ ਹਲਦੀ ਵਾਲਾ ਪਾਣੀ ਉਬਾਲ ਕੇ ਪੀ ਸਕਦੇ ਹੋ ।ਜੇ ਤੁਸੀਂ ਇੱਕਲਾ ਹਲਦੀ ਵਾਲਾ ਪਾਣੀ ਨਹੀਂ ਪੀ ਸਕਦੇ ਤਾਂ ਇਸ ‘ਚ ਥੋੜ੍ਹੀ ਜਿਹੀ ਸ਼ਹਿਦ ਪਾ ਕੇ ਪੀ ਸਕਦੇ ਹੋ ।ਜੇ ਤੁਸੀਂ ਰੋਜ਼ਾਨਾ ਇਸ ਨੂੰ ਇਸੇ ਤਰੀਕੇ ਦੇ ਨਾਲ ਪੀਂਦੇ ਹੋ ਤਾਂ ਇਸ ਨਾਲ ਸਰੀਰ ਦੇ ਟਾਕਸਿਕ ਪਦਾਰਥ ਬਾਹਰ ਨਿਕਲ ਜਾਂਦੇ ਹਨ।ਹਲਦੀ ਵਾਲਾ ਇਹ ਡਰਿੰਕ ਡੀਟੌਕਸ ਡਰਿੰਕ ਦਾ ਕੰਮ ਕਰਦਾ ਹੈ। ਐਂਟੀ ਆਕਸੀਡੈਂਟ ਦੇ ਨਾਲ ਭਰਪੂਰ ਹਲਦੀ ਕਈ ਪੁਰਾਣੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੀ ਹੈ।ਆਯੁਰਵੇਦ ‘ਚ ਹਲਦੀ ਦਾ ਇਸਤੇਮਾਲ ਇੱਕ ਦਵਾਈ ਦੇ ਤੌਰ ‘ਤੇ ਕੀਤਾ ਜਾਂਦਾ ਹੈ।ਜੇ ਤੁਹਾਨੂੰ ਕਿਸੇ ਸੱਟ ਕਾਰਨ ਦਰਦ ਹੁੰਦਾ ਹੈ ਤਾਂ ਤੁਸੀਂ ਉਸ ਜਗ੍ਹਾ ‘ਤੇ ਹਲਦੀ ਅਤੇ ਸਰੋਂ ਦਾ ਤੇਲ ਮਿਲਾ ਕੇ ਲਗਾ ਸਕਦੇ ਹੋ । ਕਿਉਂਕਿ ਇਹ ਪੀੜ ਤੋਂ ਰਾਹਤ ਦਿਵਾਉਂਦੀ ਹੈ। 



Related Post