ਹੀਮੋਗਲੋਬਿਨ ਵਧਾਉਣ ਦੇ ਲਈ ਇਨ੍ਹਾਂ ਫ਼ਲਾਂ ਅਤੇ ਸਬਜ਼ੀਆਂ ਦਾ ਕਰੋ ਸੇਵਨ

By  Shaminder February 6th 2024 03:48 PM

 ਹੀਮੋਗਲੋਬਿਨ (Hemoglobin)ਰੈੱਬ ਬਲੱਡ ਸੈੱਲਸ ‘ਚ ਪਾਈ ਜਾਣ ਵਾਲੀ ਇੱਕ ਮਹੱਤਵਪੂਰਨ ਪ੍ਰੋਟੀਨ ਹੈ ।ਜੋ ਕਿ ਸਰੀਰ ਦੇ ਟਿਸ਼ੂ ‘ਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਐਕਸਚੇਂਜ ਨੂੰ ਰੈਗੂਲੇਟ ਕਰਦੀ ਹੈ। ਅਜਿਹੇ ‘ਚ ਸਰੀਰ ਨੂੰ ਲੋੜੀਂਦੀ ਮਾਤਰਾ ‘ਚ ਹੀਮੋਗਲੋਬਿਨ ਦੀ ਜ਼ਰੂਰਤ ਹੁੰਦੀ ਹੈ।ਪਰ ਸਾਡੇ   ਖਾਣ ਪੀਣ ‘ਚ ਸਾਡੀਆਂ ਕੁਝ ਗਲਤੀਆਂ ਇਸ ਦੇ ਪੱਧਰ ਨੂੰ ਹੋਰ ਜ਼ਿਆਦਾ ਗਿਰਾ ਸਕਦੀਆਂ ਨੇ । ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਹੀਮੋਗਲੋਬਿਨ ਨੂੰ ਵਧਾਉਣ ਦੇ ਲਈ ਕੁਝ ਫਲਾਂ ਅਤੇ ਸਬਜ਼ੀਆਂ ਦੇ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਤੁਸੀਂ ਹੀਮੋਗਲੋਬਿਨ ਦੇ ਪੱਧਰ ਨੂੰ ਵਧਾ ਸਕਦੇ ਹੋ । 

Palak.jpg

ਹੋਰ ਪੜ੍ਹੋ : ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੇ ਵਿਆਹ ‘ਚ ਦਿਲਜੀਤ ਦੋਸਾਂਝ, ਰਿਹਾਨਾ ਸਣੇ ਕਈ ਸਿਤਾਰੇ ਕਰਨਗੇ ਪਰਫਾਰਮ

ਪੱਤੇਦਾਰ ਹਰੀ ਸਬਜ਼ੀਆਂ 

ਪਾਲਕ, ਬ੍ਰੋਕਲੀ ਵਰਗੀਆਂ ਸਬਜ਼ੀਆਂ ਆਇਰਨ ਅਤੇ ਫੋਲੇਟ ਅਤੇ ਵਿਟਾਮਿਨ ਸੀ ਦੇ ਸਰੋਤ ਹਨ ।ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਤੁਸੀਂ ਹੀਮੋਗਲੋਬਿਨ ਉਤਪਾਦਨ ਨੂੰ ਵਧਾ ਸਕਦੇ ਹੋ । ਕਿਉਂਕਿ ਇਹ ਆਇਰਨ ਰੈੱਡ ਬਲੱਡ ਸੈੱਲ ਨੂੰ ਵਧਾਉਣ ‘ਚ ਕਾਰਗਰ ਸਾਬਿਤ ਹੁੰਦੀ ਹੈ।

orange
ਖੱਟੇ ਫਲ 

ਆਪਣੀ ਡਾਈਟ ‘ਚ ਤੁਸੀਂ ਖੱਟੇ ਫ਼ਲ ਜਿਵੇਂ ਕਿ ਸੰਤਰਾ, ਨਿੰਬੂ, ਆਂਵਲਾ, ਟਮਾਟਰ ਸ਼ਾਮਿਲ ਕਰ ਸਕਦੇ ਹੋ ।ਇਨ੍ਹਾਂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ।ਜਿਸ ਨਾਲ ਤੁਹਾਡੇ ਸਰੀਰ ਦੇ ਲਈ ਆਇਰਨ ਦਾ ਪ੍ਰਭਾਵੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਆਸਾਨ ਹੋ ਜਾਂਦਾ ਹੈ।  

ਬੀਨਸ 

ਇਸ ਤੋਂ ਇਲਾਵਾ ਫਲੀਆਂ ਅਤੇ ਬੀਨਸ ਵਰਗੀਆਂ ਦਾਲਾਂ ਜਿਵੇਂ ਕਿ ਰਾਜਮਾ, ਦਾਲ, ਛੋਲੇ ਪ੍ਰੋਟੀਨ ਅਤੇ ਫੋਲੇਟ ਦੇ ਨਾਲ ਭਰਪੂਰ ਹੁੰਦੇ ਹਨ । ਅਜਿਹੇ ‘ਚ ਤੁਸੀਂ ਇਨਾਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਹੀਮੋਗਲੋਬਿਨ ਦੇ ਪੱਧਰ ਨੂੰ ਵਧਾ ਸਕਦੇ ਹੋ ।ਇਸ ਦੇ ਨਾਲ ਹੀ ਇਸ ‘ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ ਜੋ ਪਾਚਨ ਪ੍ਰਕਿਰਿਆ ਵੀ ਠੀਕ ਰੱਖਦੇ ਹਨ ।

ਗੁਣਾਂ ਨਾਲ ਭਰਪੂਰ ਹੁੰਦੀਆਂ ਨੇ ਦਾਲਾਂ, ਜਾਣੋ ਦਾਲਾਂ ਖਾਣ ਦੇ ਫਾਇਦੇ
ਜੇ ਤੁਹਾਡੇ ਖੂਨ ‘ਚ ਆਇਰਨ ਦੀ ਕਮੀ ਹੋ ਜਾਵੇ ਤਾਂ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸਰੀਰ ‘ਚ ਆਇਰਨ ਫੋਲਿਕ ਐਸਿਡ ਅਤੇ ਵਿਟਾਮਿਨ ਬੀ ਦੀ ਕਮੀ ਕਾਰਨ ਹੀਮੋਗਲੋਬਿਨ ਦਾ ਲੈਵਲ ਘੱਟਦਾ ਹੈ। ਜਿਸ ਦੇ ਚੱਲਦਿਆਂ ਜਿੱਥੇ ਸਾਨੂੰ ਥਕਾਨ ਮਹਿਸੂਸ ਹੁੰਦੀ ਹੈ ਅਤੇ ਸਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਨੇ । ਇਸ ਲਈ ਆਪਣੇ ਚੁਕੰਦਰ ਅਤੇ ਅਨਾਰ ਨੂੰ ਵੀ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ ।ਚੁਕੰਦਰ ਦੀਆਂ ਤਾਂ ਪੱਤੀਆਂ ਖਾਣ ਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ।
 
 
   

 

 
 



Related Post