ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੇ ਵਿਆਹ ‘ਚ ਦਿਲਜੀਤ ਦੋਸਾਂਝ, ਰਿਹਾਨਾ ਸਣੇ ਕਈ ਸਿਤਾਰੇ ਕਰਨਗੇ ਪਰਫਾਰਮ

Reported by: PTC Punjabi Desk | Edited by: Shaminder  |  February 06th 2024 02:07 PM |  Updated: February 06th 2024 02:07 PM

ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੇ ਵਿਆਹ ‘ਚ ਦਿਲਜੀਤ ਦੋਸਾਂਝ, ਰਿਹਾਨਾ ਸਣੇ ਕਈ ਸਿਤਾਰੇ ਕਰਨਗੇ ਪਰਫਾਰਮ

ਅਨੰਤ ਅੰਬਾਨੀ (Anant Ambani) ਅਤੇ ਰਾਧਿਕਾ ਮਾਰਚੈਂਟ(Radhika Merchant)  ਜਲਦ ਹੀ ਵਿਆਹ (Wedding) ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਅੰਬਾਨੀ ਪਰਿਵਾਰ ਦੇ ਵੱਲੋਂ ਵੀ ਇਸ ਵਿਆਹ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ।ਇਸ ਵਿਆਹ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਣਗੇ ।

 ਕਈ ਵੱਡੇ ਸਿਤਾਰੇ ਕਰਨਗੇ ਪਰਫਾਰਮ 

ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਵਿਆਹ ‘ਚ ਦਿਲਜੀਤ ਦੋਸਾਂਝ, ਆਲੀਆ ਭੱਟ, ਰਣਬੀਰ ਕਪੂਰ, ਰਿਹਾਨਾ ਦੇ ਨਾਂਅ ਸ਼ਾਮਿਲ ਹਨ । ਖਬਰਾਂ ਇਹ ਵੀ ਹਨ ਕਿ ਆਲੀਆ ਅਤੇ ਰਣਬੀਰ ਨੂੰ ਜਾਮਨਗਰ ‘ਚ ਅੰਬਾਨੀ ਦੇ ਨਿਵਾਸ ਸਥਾਨ ‘ਤੇ ਵੇਖਿਆ ਗਿਆ ਹੈ।ਖ਼ਬਰਾਂ ਮੁਤਾਬਕ ਇਹ ਜੋੜੀ ਦੋਨਾਂ ਦੀ ਪ੍ਰੀ-ਵੈਡਿੰਗ ਦੇ ਲਈ ਹੋਣ ਵਾਲੀ ਰਿਹਰਸਲ ਦੇ ਲਈ ਉੱਥੇ ਗਈ ਹੈ। ਪ੍ਰੀ-ਵੈਡਿੰਗ ਪ੍ਰੋਗਰਾਮ ਇੱਕ ਤੋਂ ਤਿੰਨ ਮਾਰਚ ਤੱਕ ਚੱਲਣਗੇ ।ਦੋਵਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

radhika.jpg

ਜਿਸ ‘ਚ ਦੋਵੇਂ ਜਣੇ ਏਅਰਪੋਰਟ ‘ਤੇ ਨਜ਼ਰ ਆ ਰਹੇ ਹਨ । ਰਣਬੀਰ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਫ਼ਿਲਮ ‘ਐਨੀਮਲ’ ‘ਚ ਨਜ਼ਰ ਆਏ ਹਨ । ਇਸ ਫ਼ਿਲਮ ਦੇ ਨਾਲ ਉਨ੍ਹਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ।ਆਲੀਆ ਭੱਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੂੰ ਇੱਕ ਅਵਾਰਡ ਸ਼ੋਅ ਦੇ ਦੌਰਾਨ ਇੱਕਠੇ ਵੇਖਿਆ ਗਿਆ ਸੀ । ਇਸ ਅਵਾਰਡ ਸਮਾਰੋਹ ਦੇ ਦੌਰਾਨ ਦੋਵਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।  

Diljit Rihana Perform in Anant Ambani Wedding.jpg

 ਦਿਲਜੀਤ ਦੋਸਾਂਝ ‘ਤੇ ਰਿਹਾਨਾ ਵੀ ਕਰਨਗੇ ਪਰਫਾਰਮ 

ਖ਼ਬਰਾਂ ਇਹ ਵੀ ਹਨ ਕਿ ਹਾਲੀਵੁੱਡ ਸਟਾਰ ਰਿਹਾਨਾ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਆਪਣੀ ਗਾਇਕੀ ਦੇ ਨਾਲ ਇਸ ਵਿਆਹ ‘ਚ ਸਮਾਂ ਬੰਨਣਗੇ । ਇਸ ਤੋਂ ਇਲਾਵਾ ਹੋਰ ਕਈ ਸਿਤਾਰਿਆਂ ਦੇ ਵੱਲੋਂ ਵੀ ਇਸ ਵਿਆਹ ‘ਚ ਪਰਫਾਰਮ ਕਰਨ ਦੀ ਉਮੀਦ ਹੈ । ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਦੀ ਅਧਿਕਾਰਤ ਤਰੀਕ ਦਾ ਹਾਲੇ ਐਲਾਨ ਹੋਣਾ ਹਾਲੇ ਬਾਕੀ ਹੈ।ਪਰ ਕਿਆਸ ਅਰਾਈਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ ਕਿ ਵਿਆਹ ‘ਚ ਕਈ ਵੱਡੇ ਕਲਾਕਾਰ ਪਹੁੰਚਣਗੇ । ਇਸ ਤੋਂ ਇਲਾਵਾ ਮਹਿਮਾਨਾਂ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਦੇ ਨਾਲ-ਨਾਲ ਕਈ ਸਿਆਸੀ ਅਤੇ ਬਿਜਨੇਸ ਖੇਤਰ ਨਾਲ ਜੁੜੀਆਂ ਹਸਤੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ।

 

-


Popular Posts