N95 ਤੇ KN95 ਚੋਂ ਕੋਰੋਨਾ ਤੋਂ ਬਚਾਅ ਕਰਨ ਲਈ ਕਿਹੜਾ ਮਾਸਕ ਹੈ ਜ਼ਿਆਦਾ ਪ੍ਰਭਾਵਸ਼ਾਲੀ

ਦੇਸ਼ 'ਚ ਮੁੜ ਤੋਂ ਕੋਰੋਨਾ ਦੇ ਕੇਸ ਵੱਧ ਰਹੇ ਹਨ। ਅਜਿਹੇ 'ਚ ਲੋਕਾਂ ਵਿੱਚ ਮਾਸਕ ਲਗਾਉਣ ਦਾ ਰੁਝਾਨ ਵੱਧ ਗਿਆ ਹੈ ਜਾਂ ਇਹ ਕਹਿਏ ਕਿ ਮਾਸਕ ਦੀ ਵਰਤੋਂ ਲਾਜ਼ਮੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕੋਰੋਨਾ ਵਿੱਚ N95 ਤੇ KN95 ਮਾਸਕ ਕਿਹੜਾ ਮਾਸਕ ਜ਼ਿਆਦਾ ਪ੍ਰਭਾਵਸ਼ਾਲੀ ਹੈ।

By  Pushp Raj April 17th 2023 07:11 PM

Health Tips: ਦੇਸ਼ ਵਿੱਚ ਇਕ ਵਾਰ ਫਿਰ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕੁਝ ਸਮੇਂ ਤੋਂ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਲੋਕਾਂ ਨੇ ਇਕ ਵਾਰ ਫਿਰ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਮਾਸਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਲੋਕਾਂ ਵਿਚ ਮਾਸਕ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਮਾਸਕ ਦੇ ਇਸ ਵਧਦੇ ਰੁਝਾਨ ਕਾਰਨ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਮਾਸਕ ਉਪਲਬਧ ਹਨ। ਲੋਕ ਆਪਣੀ ਪਸੰਦ ਤੇ ਸਹੂਲਤ ਅਨੁਸਾਰ ਮਾਸਕ ਦੀ ਵਰਤੋਂ ਕਰ ਰਹੇ ਹਨ।


 N95 ਤੇ KN95 ਮਾਸਕ ਵਿੱਚ ਅੰਤਰ

ਹਾਲਾਂਕਿ, ਜ਼ਿਆਦਾਤਰ ਲੋਕ ਮਾਸਕ ਦੀ ਚੋਣ ਕਰਦੇ ਸਮੇਂ N95 ਤੇ KN95 ਮਾਸਕ ਨੂੰ ਤਰਜੀਹ ਦਿੰਦੇ ਹਨ। ਪਰ ਬਹੁਤ ਸਾਰੇ ਲੋਕ N95 ਅਤੇ KN95 ਬਾਰੇ ਵੀ ਬਹੁਤ ਉਲਝਣ ਵਿੱਚ ਹਨ। N95 ਅਤੇ KN95 ਮਾਸਕ ਇਨਫੈਕਸ਼ਨ ਦੀ ਰੋਕਥਾਮ ਲਈ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਵਿਕਲਪ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੋਵਾਂ ਮਾਸਕਾਂ ਵਿੱਚ ਕੀ ਅੰਤਰ ਹੈ। 

ਇਸ ਮਾਸਕ ਨੂੰ ਕੋਵਿਡ-19 ਇਨਫੈਕਸ਼ਨ ਤੋਂ ਬਚਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਮਾਸਕ ਦੀ ਖਾਸੀਅਤ ਇਹ ਹੈ ਕਿ ਇਹ ਤੁਹਾਡੇ ਚਿਹਰੇ ਅਤੇ ਨੱਕ 'ਤੇ ਆਸਾਨੀ ਨਾਲ ਫਿੱਟ ਹੋ ਜਾਂਦਾ ਹੈ। ਇੰਨਾ ਹੀ ਨਹੀਂ ਇਹ ਮਾਸਕ ਬਾਰੀਕ ਕਣਾਂ ਨੂੰ ਤੁਹਾਡੇ ਨੱਕ ਜਾਂ ਮੂੰਹ ਵਿਚ ਜਾਣ ਤੋਂ ਵੀ ਰੋਕਦਾ ਹੈ। ਇਸਨੂੰ N95 ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਇਹ 95 ਪ੍ਰਤੀਸ਼ਤ ਕਣਾਂ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਣ ਵਿੱਚ ਕਾਰਗਰ ਹੈ। ਕੋਰੋਨਾ ਵਾਇਰਸ ਦੇ ਕਣ 0.12 ਮਾਈਕਰੋਨ ਦੇ ਹੁੰਦੇ ਹਨ, ਜਿਸ ਕਾਰਨ ਇਸ ਨੂੰ ਰੋਕਣ ਲਈ N95 ਮਾਸਕ ਬਹੁਤ ਪ੍ਰਭਾਵਸ਼ਾਲੀ ਹੈ।


ਹੋਰ ਪੜ੍ਹੋ:ਦਿਲਜੀਤ ਦੋਸਾਂਝ ਦੀ 'Coachella' ਪਰਫਾਰਮੈਂਸ ਨੇ ਜਿੱਤਿਆ ਕਲਾਕਾਰਾਂ ਤੇ ਫੈਨਜ਼ ਦਾ ਦਿਲ,'ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿੱਤੀ ਵਧਾਈ 

KN95 ਮਾਸਕ

KN95 ਦਿਸਣ ਵਿਚ ਕਾਫ਼ੀ ਵੱਖਰਾ ਹੁੰਦਾ ਹੈ। ਜ਼ਿਆਦਾਤਰ N95 ਮਾਸਕ ਇਕ ਕਟੋਰੀ ਵਾਂਗ ਨਜ਼ਰ ਆਉਂਦਾ ਹੈ, ਪਰ KN95 ਇਸ ਦੇ ਮੁਕਾਬਲੇ ਕਾਫ਼ੀ ਅਲੱਗ ਹੁੰਦੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਮੰਨਦੇ ਹਨ ਕਿ KN95 N95 ਨਾਲੋਂ ਵਧੇਰੇ ਆਰਾਮਦਾਇਕ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਰੋਕਥਾਮ ਦੀ ਗੱਲ ਕਰੀਏ ਤਾਂ N95 ਦੀ ਤਰ੍ਹਾਂ KN95 ਵੀ 0.3 ਮਾਈਕ੍ਰੋਨ ਕਣਾਂ ਨੂੰ ਰੋਕਣ ਦੇ ਸਮਰੱਥ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਦੋਵਾਂ ਮਾਸਕਾਂ ਵਿਚ ਕੋਈ ਖਾਸ ਅੰਤਰ ਨਹੀਂ ਹੈ। ਤੁਸੀਂ ਆਪਣੀ ਸਹੂਲਤ ਅਨੁਸਾਰ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਹੋ।

Related Post