ਦਿਲਜੀਤ ਦੋਸਾਂਝ ਦੀ 'Coachella' ਪਰਫਾਰਮੈਂਸ ਨੇ ਜਿੱਤਿਆ ਕਲਾਕਾਰਾਂ ਤੇ ਫੈਨਜ਼ ਦਾ ਦਿਲ,'ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿੱਤੀ ਵਧਾਈ
ਦਿਲਜੀਤ ਦੋਸਾਂਝ ਵਿਸ਼ਵ ਦੇ ਸਭ ਦੇ ਤੋਂ ਵੱਡੇ ਮਿਊਜ਼ਿਕ ਸ਼ੋਅ 'Coachella' ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ। ਜਿੱਥੇ ਦਿਲਜੀਤ ਦੇ ਫੈਨਜ਼ ਉਨ੍ਹਾਂ ਦੀ ਇਸ ਉਪਲਬਧੀ 'ਤੇ ਖੁਸ਼ ਹਨ, ਉਨ੍ਹੇ ਹੀ ਖੁਸ਼ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਇਸ ਅਚੀਵਮੈਂਟ 'ਤੇ ਵਧਾਈ ਦਿੱਤੀ ਹੈ।
ਦਿਲਜੀਤ ਦੋਸਾਂਝ ਦੀ 'Coachella' ਪਰਫਾਰਮੈਂਸ ਨੇ ਜਿੱਤਿਆ ਕਲਾਕਾਰਾਂ ਤੇ ਫੈਨਜ਼ ਦਾ ਦਿਲ,'ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿੱਤੀ ਵਧਾਈ
Pollywood celebs on Diljit Dosanjh's Coachella performance: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵਿਸ਼ਵ ਦੇ ਸਭ ਦੇ ਤੋਂ ਵੱਡੇ ਮਿਊਜ਼ਿਕ ਸ਼ੋਅ 'Coachella' ਵਿੱਚ ਪਰਫਾਰਮ ਕਰਕੇ ਇਤਿਹਾਸ ਰੱਚ ਦਿੱਤਾ ਹੈ। ਜਿੱਥੇ ਇੱਕ ਪਾਸੇ ਦਿਲਜੀਤ ਇਸ ਮਿਊਜ਼ਿਕ ਸ਼ੋਅ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ, ਉੱਥੇ ਹੀ ਉਹ ਇਹ ਪਰਫਾਰਮੈਂਸ ਦੇਣ ਵਾਲੇ ਪਹਿਲੇ ਭਾਰਤੀ ਕਲਾਕਾਰ ਵੀ ਹਨ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੇ ਫੈਨਜ਼ ਦਿਲਜੀਤ ਲਈ ਬੇਹੱਦ ਖੁਸ਼ ਹਨ।
ਦਿਲਜੀਤ ਦੋਸਾਂਝ ਦੀ ਪਰਫਾਰਮੈਂਸ 'ਤੇ ਪੰਜਾਬੀ ਕਲਾਕਾਰਾਂ ਦਾ ਰਿਐਕਸ਼ਨ
ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਨੂੰ ਵਿਸ਼ਵ ਦੇ ਸਭ ਦੇ ਤੋਂ ਵੱਡੇ ਮਿਊਜ਼ਿਕ ਸ਼ੋਅ 'Coachella' ਪਰਫਾਰਮ ਕਰਨ ਲਈ ਵਧਾਈ ਦਿੱਤੀ ਹੈ।

ਜਸਬੀਰ ਜੱਸੀ ਨੇ ਦਿਲਜੀਤ ਦੇ Coachella 'ਚ ਪਰਫਾਰਮੈਂਸ ਦੇਣ 'ਤੇ ਕੀਤੀ ਤਾਰੀਫ, ਕਿਹਾ, ' ਪੰਜਾਬ, ਪੰਜਾਬੀਅਤ ਤੇ ਕੌਮ ਦੀ ਦੁਨੀਆ ਭਰ 'ਚ ਇੱਜਤ ਬਨਾਉਣ ਲਈ ਧੰਨਵਾਦਾ। ' ਜਸਬੀਰ ਜੱਸੀ ਦੇ ਇਸ ਕਮੈਂਟ ਦਾ ਜਵਾਬ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, " ਭਾਜੀ ਬਹੁਤ ਪਿਆਰ ਤੇ ਰਿਸਪੈਕਟ। "
@coachella pic.twitter.com/zRtGQ2R0zb
— DILJIT DOSANJH (@diljitdosanjh) April 17, 2023
ਪੰਜਾਬੀ ਕਲਾਕਾਰ ਅੰਮ੍ਰਿਤ ਮਾਨ ਦਿਲਜੀਤ ਦੇ ਲਈ ਆਪਣੀ ਖੁਸ਼ੀ ਦਾ ਪ੍ਰਗਾਟਾਵਾ ਕਰਦੇ ਹੋਏ ਲਿਖਿਆ, " ਸਾਨੂੰ ਮਾਣ ਹੈ ਤੁਹਾਡੇ 'ਤੇ ਦਿਲਜੀਤ ਭਾਜੀ, ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ।

ਇਸ ਦੇ ਨਾਲ ਹੀ ਸੋਨਮ ਬਾਜਵਾ ਨੇ ਵੀ ਇੰਸਟਾ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ' So Proud ਦਿਲਜੀਤ ਦੋਸਾਂਝ, 'ਪੰਜਾਬੀ ਆ ਗਏ ਓਏ, ਕੋਚੈਲਾ 'ਚ ਛਾ ਗਏ। '
ਪਰੀਣੀਤੀ ਚੋਪੜਾ ਜੋ ਕਿ ਹਾਲ ਹੀ 'ਚ ਦਿਲਜੀਤ ਨਾਲ ਫ਼ਿਲਮ ਚਮਕੀਲਾ 'ਚ ਨਜ਼ਰ ਆਵੇਗੀ , ਉਸ ਨੇ ਵੀ ਇੰਸਟਾ ਸਟੋਰੀ ਸ਼ੇਅਰ ਕਦੇ ਹੋਏ ਲਿਖਿਆ, " ਮੇਰਾ ਚਮਕੀਲਾ, ਤੁਹਾਡੀ ਅਮਰਜੋਤ ਨੂੰ ਤੁਹਾਡੇ 'ਤੇ ਮਾਣ ਹੈ ਦਿਲਜੀਤ ਦੋਸਾਂਝ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
