National Skipping Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਨੈਸ਼ਨਲ ਸਕਿਪਿੰਗ ਡੇਅ ਤੇ ਇਸ ਦਾ ਮਹੱਤਵ

ਅੱਜ ਨੈਸ਼ਨਲ ਸਕਿਪਿੰਗ ਡੇਅ ਹੈ। ਇਸ ਦਿਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਰੱਸੀ ਟੱਪਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੁਕ ਕੀਤਾ ਜਾਂਦਾ ਹੈ। ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਇਤਿਹਾਸ ਕੀ ਹੈ ਆਓ ਜਾਣਦੇ ਹਾਂ।

By  Pushp Raj April 24th 2024 09:38 PM

National Skipping Day 2024: ਅੱਜ ਨੈਸ਼ਨਲ ਸਕਿਪਿੰਗ ਡੇਅ ਹੈ। ਇਸ ਦਿਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਰੱਸੀ ਟੱਪਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੁਕ ਕੀਤਾ ਜਾਂਦਾ ਹੈ। ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਇਤਿਹਾਸ ਕੀ ਹੈ ਆਓ ਜਾਣਦੇ ਹਾਂ। 

ਕਈ ਲੋਕ ਆਪਣੇ ਮਜ਼ੇ ਲਈ ਰੱਸੀ ਟੱਪਦੇ ਹਨ, ਅਕਸਰ ਤੁਸੀਂ ਵੀ ਬਚਪਨ ਵਿੱਚ ਕਦੇ ਨਾਂ ਕਦੇ ਰੱਸੀ ਟੱਪਣ ਵਾਲੀ ਖੇਡ ਖੇਡੀ ਹੋਵੇਗੀ, ਪਰ ਕੀ ਤੁਸੀਂ ਜਾਣਦੇ ਹੋ ਰੱਸੀ ਟੱਪਣਾ ਆਨੰਦ ਦੇਣ ਦੇ ਨਾਲ-ਨਾਲ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ।

ਰੱਸੀ ਟੱਪਣ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਉਤਸ਼ਾਹ ਅਤੇ ਸਵੈ-ਵਿਸ਼ਵਾਸ ਵਧਾਉਣ ਦੇ ਨਾਲ-ਨਾਲ ਨਵੇਂ ਅਤੇ ਵੱਖਰੇ ਤਜ਼ਰਬੇ ਹਾਸਲ ਕਰਨਾ। ਇਹ ਦਿਨ ਅਕਸਰ ਸੋਸ਼ਲ ਮੀਡੀਆ 'ਤੇ ਵੀ ਮਨਾਇਆ ਜਾਂਦਾ ਹੈ, ਜਿੱਥੇ ਲੋਕ ਆਪਣੇ ਰੋਪ ਜੰਪਿੰਗ ਦੇ ਤਜ਼ਰਬੇ ਸਾਂਝੇ ਕਰਦੇ ਹਨ ਅਤੇ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹਨ।

View this post on Instagram

A post shared by Kathy Zetelski • Jump Rope Coach (@kathyjumps)


ਨੈਸ਼ਨਲ ਸਕਿਪਿੰਗ ਡੇਅ ਦਾ ਇਤਿਹਾਸ

ਨੈਸ਼ਨਲ ਸਕਿਪਿੰਗ ਡੇਅ ਦੀ ਸਥਾਪਨਾ ਸਾਲ 2016 ਵਿੱਚ ਕੀਤੀ ਗਈ ਸੀ। ਇਸ ਦਾ ਮਕਸਦ ਰੱਸੀ ਟੱਪਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਸੀ।  ਇਹ ਆਈਡੀਆ ਇੱਕ ਰੋਪ ਜੰਪਿੰਗ ਗਰੁੱਪ  ਤੋਂ ਆਇਆ ਸੀ ਜੋ ਇਸ ਗਤੀਵਿਧੀ ਲਈ ਆਪਣੇ ਜਨੂੰਨ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਸਨ।

ਨੈਸ਼ਨਲ ਸਕਿਪਿੰਗ ਡੇਅ ਦਾ ਮਹੱਤਵ

ਰੱਸੀ ਟੱਪਣਾ ਇੱਕ ਵਧੀਆ ਕਸਰਤ ਹੈ ਜੋ ਹਰ ਉਮਰ ਦੇ ਲੋਕਾਂ ਲਈ ਢੁਕਵੀਂ ਹੈ। ਇਹ ਇੱਕ ਮਜ਼ੇਦਾਰ ਅਤੇ ਚੁਣੌਤੀਪੂਰਨ ਗਤੀਵਿਧੀ ਹੈ ਜੋ ਕਾਰਡੀਓਵੈਸਕੁਲਰ ਸਿਹਤ, ਤਾਲਮੇਲ ਅਤੇ ਸਹਿਣਸ਼ੀਲਤਾ ਵਿੱਚ ਸੁਧਾਰ ਕਰ ਸਕਦੀ ਹੈ। ਇਹ ਕੈਲੋਰੀ ਬਰਨ ਕਰਨ ਅਤੇ ਭਾਰ ਘਟਾਉਣ ਦਾ ਵੀ ਵਧੀਆ ਤਰੀਕਾ ਹੈ।

ਰੱਸੀ ਟੱਪਣ ਦੇ ਫਾਇਦੇ

ਸਰੀਰਕ ਤੰਦਰੁਸਤੀ 

ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਧੜਕਨ ਵਧਦੀ ਹੈ, ਜਿਸ ਨਾਲ ਤੁਹਾਡੀ ਕਾਰਡੀਓਵੈਸਕੁਲਰ ਸਿਹਤ ਚੰਗੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ​​ਬਣਾਉਂਦਾ ਹੈ।

ਸਰੀਰ 'ਚ ਫੁਰਤੀ ਆਉਂਦੀ ਹੈ

ਰੱਸੀ ਟੱਪਣ ਨਾਲ  ਸਰੀਰ 'ਚ ਫੁਰਤੀ ਵਧਦੀ ਹੈ। ਰੱਸੀ ਟੱਪਣ ਲਈ ਤਾਲਮੇਲ ਅਤੇ ਬੈਲੰਸ ਦੀ ਲੋੜ ਹੁੰਦੀ ਹੈ, ਇਸ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਚੰਗੀ ਐਕਸਰਸਾਈਜ਼ ਹੋ ਜਾਂਦੀ ਹੈ। 

View this post on Instagram

A post shared by Today’s Booklet 📒 (@todaysbooklet)


ਹੋਰ ਪੜ੍ਹੋ :  ਡੌਨ ਬਣ ਮੁੜ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਨੇ ਸ਼ਾਹਰੁਖ ਖਾਨ, ਧੀ ਸੁਹਾਨਾ ਦੀ ਇਸ ਫਿਲਮ 'ਚ ਆਉਣਗੇ ਨਜ਼ਰ 


ਭਾਰ ਘਟਾਉਣ ਵਿੱਚ ਮਦਦਗਾਰ 

ਰੱਸੀ ਟੱਪਣਾ ਕੈਲੋਰੀ ਬਰਨ ਕਰਨ ਦਾ ਇੱਕ ਵਧੀਆ ਤੇ ਆਸਾਨ ਤਰੀਕਾ ਹੈ, ਜੋ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਮਾਨਸਿਕ ਸਿਹਤ ਨੂੰ ਰੱਖੇ ਠੀਕ 

ਰੱਸੀ ਟੱਪਣਾ ਇੱਕ ਅਜਿਹੀ ਕਸਰਤ ਹੈ ਜੋ ਕਿ ਤੁਹਾਨੂੰ ਕਿਸੇ ਵੀ ਚੀਜ਼ ਵੱਲ ਫੋਕਸ ਕਰਨ ਤੇ ਧਿਆਨ ਕੇਂਦਰਤ ਕਰਨ ਵਿੱਚ ਮਦਦ ਕਰਦੀ ਹੈ। ਇਸ ਨੂੰ ਕਰਨ ਨਾਲ ਦਿਮਾਗ ਵਿੱਚ ਐਂਡੋਰਫਿਨ ਨਾਮਕ ਰਸਾਇਣ ਰਿਲੀਜ਼ ਹੁੰਦਾ ਹੈ, ਜਿਸ ਨਾਲ ਤੁਸੀਂ ਖੁਸ਼ ਅਤੇ ਆਰਾਮ ਮਹਿਸੂਸ ਕਰਦੇ ਹੋ।


Related Post