ਡੌਨ ਬਣ ਮੁੜ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਨੇ ਸ਼ਾਹਰੁਖ ਖਾਨ, ਧੀ ਸੁਹਾਨਾ ਦੀ ਇਸ ਫਿਲਮ 'ਚ ਆਉਣਗੇ ਨਜ਼ਰ
Shah Rukh Khan News : ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ (Shah Rukh Khan) ਸਾਲ 2023 'ਚ ਆਪਣੀ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੇ। ਤਿੰਨ ਸਾਲਾਂ ਬਾਅਦ ਕਿੰਗ ਖਾਨ ਨੇ ਦਮਦਾਰ ਵਾਪਸੀ ਕੀਤੀ ਤੇ ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਹਿੱਟ ਰਹੀਆਂ।
ਫਿਲਮ 'ਪਠਾਨ' , 'ਜਵਾਨ' ਤੇ 'ਡੰਕੀ' ਨਾਲ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਧਮਾਲਾਂ ਪਾਉਣ ਵਾਲੇ ਕਿੰਗ ਖਾਨ ਮੁੜ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਹਨ। ਮੀਡੀਆ ਰਿਪੋਰਸਟ ਦੇ ਮੁਤਾਬਕ ਸ਼ਾਹਰੁਖ ਖਾਨ ਜਲਦ ਹੀ ਨਵੀਂ ਫਿਲਮ ਵਿੱਚ ਬੇਟੀ ਸੁਹਾਨਾ ਖਾਨ ਨਾਲ ਨਜ਼ਰ ਆਉਣ ਵਾਲੇ ਹਨ।
ਕਿੰਗ ਖਾਨ ਨਿਰਦੇਸ਼ਕ ਸੁਜੋਏ ਘੋਸ਼ ਦੀ ਫਿਲਮ 'ਕਿੰਗ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ 'ਚ ਸ਼ਾਹਰੁਖ ਖਾਨ ਆਪਣੀ ਪਿਆਰੀ ਬੇਟੀ ਸੁਹਾਨਾ ਖਾਨ ਨਾਲ ਨਜ਼ਰ ਆਉਣਗੇ।
ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਿਲਮ ਕਿੰਗ 'ਚ ਸ਼ਾਹਰੁਖ ਖਾਨ ਦਾ ਕੈਮਿਓ ਹੋਵੇਗਾ, ਪਰ ਨਹੀਂ, ਹੁਣ ਪੂਰੀ ਫਿਲਮ 'ਚ ਸ਼ਾਹਰੁਖ ਖਾਨ ਨਜ਼ਰ ਆਉਣਗੇ। ਖਬਰਾਂ ਮੁਤਾਬਕ ਸ਼ਾਹਰੁਖ ਖਾਨ ਇਸ ਫਿਲਮ ਵਿੱਚ 'ਡੌਨ' ਦੇ ਕਿਰਦਾਰ 'ਚ ਨਜ਼ਰ ਆਉਣਗੇ।
ਸ਼ਾਹਰੁਖ ਖਾਨ ਜੇਕਰ ਫਿਲਮ 'ਕਿੰਗ' 'ਚ ਡੌਨ ਦਾ ਕਿਰਦਾਰ ਨਿਭਾਉਂਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਵੱਡੀ ਖੁਸ਼ਖਬਰੀ ਸਾਬਿਤ ਹੋ ਸਕਦੀ ਹੈ ਕਿਉਂਕਿ ਕਿੰਗ ਖਾਨ ਦੇ ਪ੍ਰਸ਼ੰਸਕ ਰਣਵੀਰ ਸਿੰਘ ਨੂੰ ਫਿਲਮ 'ਡੌਨ 3' 'ਚ ਡੌਨ ਬਣਾਏ ਜਾਣ ਤੋਂ ਕਾਫੀ ਨਾਰਾਜ਼ ਹਨ। ਹੁਣ ਸ਼ਾਹਰੁਖ ਫਿਲਮ ਕਿੰਗ ਨਾਲ ਆਪਣੇ ਪ੍ਰਸ਼ੰਸਕਾਂ ਦਾ ਇਹ ਸੁਫਨਾ ਪੂਰਾ ਕਰਨ ਜਾ ਰਹੇ ਹਨ।
ਫਿਲਮ ਕਿੰਗ ਬਾਰੇ ਖਾਸ ਗੱਲਾਂ
ਫਿਲਮ 'ਕਿੰਗ' ਇੱਕ ਐਕਸ਼ਨ ਜਾਸੂਸੀ-ਥ੍ਰਿਲਰ ਫਿਲਮ ਹੈ, ਜਿਸ ਵਿੱਚ ਸ਼ਾਹਰੁਖ ਖਾਨ ਇੱਕ ਗ੍ਰੇ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇੱਕ ਇੰਟਰਵਿਊ ਵਿੱਚ ਸ਼ਾਹਰੁਖ ਖਾਨ ਨੇ ਕਿਹਾ ਸੀ ਕਿ ਉਹ ਹਾਲੀਵੁੱਡ ਫਿਲਮ 'ਲਿਓਨ: ਦਿ ਪ੍ਰੋਫੈਸ਼ਨਲ' ਵਰਗੀ ਫਿਲਮ ਕਰਨਾ ਚਾਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਇਸ ਫਿਲਮ ਦੀ ਕਹਾਣੀ ਕੀ ਹੈ? ਹਾਲੀਵੁੱਡ ਫਿਲਮ 'ਲਿਓਨ: ਦਿ ਪ੍ਰੋਫੈਸ਼ਨਲ' ਦੀ ਕਹਾਣੀ ਦੀ ਗੱਲ ਕਰੀਏ ਤਾਂ 12 ਸਾਲ ਦੀ ਬੱਚੀ ਦੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਸੇ ਸਮੇਂ ਇਸ ਫਿਲਮ ਵਿੱਚ ਇਹ ਕੁੜੀ ਅਚਾਨਕ ਹਿੱਟਮੈਨ ਯਾਨੀ ਸੁਪਾਰੀ ਕਿਲਰ ਤੱਕ ਪਹੁੰਚ ਜਾਂਦੀ ਹੈ ਅਤੇ ਸੁਪਾਰੀ ਮਾਰਨ ਵਾਲਾ ਉਸਨੂੰ ਸਿਖਲਾਈ ਦਿੰਦਾ ਹੈ ਅਤੇ ਉਹ ਆਪਣੇ ਮਾਤਾ-ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਨਿਕਲਦੀ ਹੈ।
ਹੋਰ ਪੜ੍ਹੋ : ਜੇਕਰ ਤੁਸੀਂ ਸ਼ੂਗਰ ਲੈਵਲ ਨੂੰ ਕਰਨਾ ਚਾਹੁੰਦੇ ਹੋ ਕੰਟਰੋਲ ਤਾਂ ਘਰ 'ਚ ਹੀ ਬਣਾ ਕੇ ਪੀਓ ਇਹ ਖਾਸ ਜੂਸ
ਹਾਲ ਹੀ 'ਚ ਖਬਰ ਆਈ ਸੀ ਕਿ ਸ਼ਾਹਰੁਖ ਖਾਨ ਦੇ ਘਰ ਕੁਝ ਵਿਦੇਸ਼ੀ ਟ੍ਰੇਨਰ ਆਏ ਸਨ ਅਤੇ ਸ਼ਾਹਰੁਖ ਅਤੇ ਸੁਹਾਨਾ ਨੂੰ ਟ੍ਰੇਨਿੰਗ ਦੇ ਰਹੇ ਸਨ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਲ 1994 'ਚ ਰਿਲੀਜ਼ ਹੋਈ ਲਿਓਨ: ਦਿ ਪ੍ਰੋਫੈਸ਼ਨਲ ਦੀ ਕਹਾਣੀ ਸ਼ਾਹਰੁਖ ਖਾਨ ਦੀ
ਫਿਲਮ 'ਕਿੰਗ' 'ਚ ਨਜ਼ਰ ਆਉਣ ਵਾਲੀ ਹੈ ਅਤੇ ਫਿਲਮ 'ਚ ਸ਼ਾਹਰੁਖ ਇੱਕ ਹਿਟਮੈਨ ਵਰਗਾ ਕਿਰਦਾਰ ਨਿਭਾਉਣ ਵਾਲੇ ਹਨ।
- PTC PUNJABI