ਗੁਰੂ ਦੀ ਰਾਹ 'ਤੇ ਚੇਲਾ, ਗੈਰੀ ਸੰਧੂ ਵਾਂਗ ਜੀ ਖ਼ਾਨ ਨੇ ਵੀ ਖੁਣਵਾਏ ਮਾਤਾ ਪਿਤਾ ਦੇ ਨਾਮ ਦੇ ਟੈਟੂ, ਦੇਖੋ ਵੀਡੀਓ

By  Aaseen Khan October 18th 2019 03:56 PM

ਜੀ ਖ਼ਾਨ ਪੰਜਾਬ ਦਾ ਨਾਮੀ ਅਤੇ ਬੇਹੱਦ ਸੁਰੀਲਾ ਗਾਇਕ ਜਿੰਨ੍ਹਾਂ ਦੇ ਲਾਈਵ ਅਖਾੜਿਆਂ ਨੂੰ ਵੱਡੇ ਫ਼ਨਕਾਰ ਵੀ ਬੈਠ ਕੇ ਮਾਣਦੇ ਹਨ। ਜੀ ਖ਼ਾਨ ਗੈਰੀ ਸੰਧੂ ਨੂੰ ਆਪਣਾ ਉਸਤਾਦ, ਗੁਰੂ ਰੱਬ ਸਭ ਕੁਝ ਮੰਨਦੇ ਹਨ ਕਿਉਂਕਿ ਉਹਨਾਂ ਨੂੰ ਸਟੇਜ ਦੇ ਪਿੱਛੇ ਤੋਂ ਅੱਗੇ ਲਿਆਉਣ ਵਾਲੇ ਗੈਰੀ ਸੰਧੂ ਹੀ ਹਨ। ਜੀ ਖ਼ਾਨ ਗੈਰੀ ਸੰਧੂ ਦੇ ਚੇਲੇ ਹਨ ਤਾਂ ਲਾਜ਼ਮੀ ਹੈ ਉਹਨਾਂ ਦੇ ਤੌਰ ਤਰੀਕਿਆਂ ਨੂੰ ਵੀ ਆਪਣੀ ਜ਼ਿੰਦਗੀ 'ਚ ਵਰਤਦੇ ਹਨ।

 

View this post on Instagram

 

Love u mom dad?????

A post shared by G Khan (@officialgkhan) on Oct 14, 2019 at 10:44am PDT

ਆਪਣੇ ਗੁਰੂ ਦੀ ਤਰ੍ਹਾਂ ਹੁਣ ਜੀ ਖ਼ਾਨ ਨੇ ਵੀ ਆਪਣੇ ਮਾਤਾ ਪਿਤਾ ਦੇ ਨਾਮ ਦਾ ਟੈਟੂ ਆਪਣੀ ਪਿੱਠ 'ਤ ਖੁਣਵਾ ਲਿਆ ਹੈ ਜਿਸ ਦਾ ਵੀਡੀਓ ਵੀ ਉਹਨਾਂ ਸਾਂਝਾ ਕੀਤਾ ਹੈ। ਜੀ ਖ਼ਾਨ ਨੇ ਮਾਂ ਅਨਵਰੀ ਅਤੇ ਪਿਤਾ ਰਫੀਕ ਮੁਹੰਮਦ ਦੇ ਨਾਮ ਦਾ ਟੈਟੂ ਬਣਵਾਇਆ ਹੈ। ਜੀ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਦਿਲ ਦਾ ਦਰਦ ਬਿਆਨ ਕਰਦਾ ਹੈ ਜੀ ਖ਼ਾਨ ਦਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ

 

View this post on Instagram

 

My god ????????

A post shared by G Khan (@officialgkhan) on Oct 10, 2019 at 2:42am PDT

ਪੰਜਾਬੀ ਇੰਡਸਟਰੀ 'ਚ ਟੈਟੂ ਬਨਵਾਉਣ ਦਾ ਟਰੈਂਡ ਕਾਫੀ ਚਰਚਾ 'ਚ ਹੈ। ਬਹੁਤ ਸਾਰੇ ਗਾਇਕਾਂ ਨੇ ਆਪਣੇ ਕਰੀਬੀਆਂ ਦੇ ਨਾਮ ਅਤੇ ਸ਼ਕਲਾਂ ਦੇ ਟੈਟੂ ਸ਼ਰੀਰ 'ਤੇ ਖੁਣਵਾਏ ਹਨ। ਗਾਇਕ ਗੈਰੀ ਸੰਧੂ ਨੇ ਵੀ ਆਪਣੇ ਮਾਤਾ ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਹਨਾਂ ਦੇ ਨਾਮ ਦਾ ਟੈਟੂ ਆਪਣੀ ਧੌਣ 'ਤੇ ਖੁਣਵਾਇਆ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹੁਣ ਜ਼ਾਹਿਰ ਹੈ ਜਿਸ ਰਾਹ 'ਤੇ ਗੁਰੂ ਹੈ ਉਸੇ ਰਾਹ 'ਤੇ ਪਿੱਛੇ ਪਿੱਛੇ ਚੇਲਾ ਵੀ ਆ ਰਿਹਾ ਹੈ ਜਿਸ ਦੇ ਚਲਦਿਆਂ ਜੀ ਖ਼ਾਨ ਨੇ ਵੀ ਆਪਣੇ ਮਾਤਾ ਪਿਤਾ ਦਾ ਟੈਟੂ ਬਨਵਾਇਆ ਹੈ।

Related Post