ਇੰਤਜ਼ਾਰ ਖ਼ਤਮ, ਸੁਣੋ ਦਿਲਜੀਤ ਦੋਸਾਂਝ ਦਾ ਨਵਾਂ ਗੀਤ ਰਾਤ ਦੀ ਗੇੜੀ

By  Gourav Kochhar December 21st 2017 06:03 AM

Diljit Dosanjh New Song "Raat Di Gedi" Has Been Released: ਦੋਸਾਂਝ ਵਾਲ਼ੇ ਦਿਲਜੀਤ ਦੇ ਗੀਤ ਦਾ ਜੋ ਜੋ ਕਰ ਰਹੇ ਨੇ ਇੰਤਜ਼ਾਰ, ਉਨ੍ਹਾਂ ਦਾ ਇੰਤਜ਼ਾਰ ਹੋ ਗਿਆ ਹੈ ਖਤਮ, ਦਿਲਜੀਤ ਦਾ ਅਗਲਾ ਗੀਤ ਰਾਤ ਦੀ ਗੇੜੀ Raat Di Gedi ਆ ਗਿਆ ਹੈ ਬਾਹਰ, ਪਰ ਅਜੇ ਵਿਸ਼ਵਭਰ ਵਿਚ ਇਹ ਗੀਤ ਸਿਰਫ ਪਰੀ-ਆਰਡਰ ਤੇ ਹੀ ਬਾਹਰ ਆਇਆ ਹੈ, ਮਤਲਬ ਇਹ ਹੈ ਕਿ ਜੇ ਤੁਸੀਂ ਦਿਲਜੀਤ ਦੋਸਾਂਝ ਦੇ ਪੱਕੇ ਫੈਨ ਹੈਗੇ ਹੋ ਤੇ ਇਸ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਹੋ ਤੇ ਜਨਾਬ, ਇਸ ਗੀਤ ਦੇ ਲਈ ਤੁਹਾਨੂੰ ਖਰਚਣੇ ਪੈਣਗੇ ਕੁਝ ਪੈਸੇ |

ਇਸ ਗੀਤ ਨੂੰ ਪਰੀ ਆਰਡਰ ਕਰਨ ਦਾ ਲਿੰਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਸਾਂਝਾ ਕਿੱਤਾ ਹੈ | ਦਿਲਜੀਤ ਦੋਸਾਂਝ ਦੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ | ਇਸ ਕਰਕੇ ਦਿਲਜੀਤ ਦੋਸਾਂਝ Diljit Dosanjh ਨੇ ਇਸ ਲਿੰਕ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿਚ ਲਿਖਿਆ ਹੈ ਕਿ “ਭੰਗੜਾ ਦੇ ਨਾਲ ਫੁਮਣੀਆਂ ਵੀ ਪੈਣਗੀਆਂ ਇਸ ਵਾਰ”!

Related Post