ਸੁਣੋ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਜੀ ਦੀ ਆਵਾਜ਼ 'ਚ ਸ਼ਬਦ ਜਗਤ ਜਲੰਧਾ ਰੱਖ ਲੈ

By  Pushp Raj February 25th 2022 05:51 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰੂ ਘਰ ਤੇ ਗੁਰਬਾਣੀ ਨਾਲ ਜੋੜਨ ਦੀ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਇਸ ਲਈ ਪੀਟੀਸੀ ਤੁਹਾਡੇ ਲਈ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸੇ ਲੜੀ ਵਿੱਚ ਸੰਗਤਾਂ ਦੇ ਲਈ ਹਰ ਹਫਤੇ ਨਵੇਂ ਸ਼ਬਦ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਫਲਸਫੇ ਤਹਿਤ ਇੱਕ ਨਵਾਂ ਸ਼ਬਦ ਪਦਮਸ਼੍ਰੀ ਵਿਕਰਮਜੀਤ ਸਿੰਘ ਜੀ ਦੀ ਆਵਾਜ਼ 'ਚ "ਜਗਤ ਜਲੰਧਾ ਰੱਖ ਲੈ" ਸੰਗਤ ਦੇ ਰੁਬਰੂ ਕੀਤਾ ਜਾ ਰਿਹਾ ਹੈ।

Image Source: v punjabi records Youtube channel

ਇਸ ਸ਼ਬਦ ਦਾ ਮੁੱਖ ਸਿਰਲੇਖ "ਜਗਤ ਜਲੰਧਾ ਰੱਖ ਲੈ" ( Jagat Jalanda Rakh Lai) ਹੈ । ਇਸ ਸ਼ਬਦ ਦਾ ਗਾਇਨ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ( Padma Shri Vikramjit Singh Sahney) ਨੇ ਕੀਤਾ ਹੈ। ਇਸ ਸ਼ਬਦ ਗਾਇਨ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਰਾਗੀ ਸਾਥੀ ਹਰਪ੍ਰੀਤ ਸਿੰਘ, ਰਮਨੀਕ ਸਿੰਘ, ਬਲਵੰਤ ਸਿੰਘ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਮਹਿਰੌਲੀ ਦੇ ਬੱਚਿਆਂ ਨੇ ਦਿੱਤਾ ਹੈ।

ਇਸ ਸ਼ਬਦ ਦੀ ਵੀਡੀਓ ਜਗਮੀਤ ਬੱਲ ਨੇ ਡਾਇਰੈਕਟ ਕੀਤੀ ਹੈ। ਇਸ ਦੀ ਵੀਐਫਐਕਸ ਤੇ ਐਡਟਿੰਗ ਅਨਮੋਲ ਮਲਿੰਦ ਤੇ 3ਡੀ ਐਨੀਮੇਸ਼ਨ ਸੰਦੀਪ ਕੁਮਾਰ ਵੱਲੋਂ ਕੀਤੀ ਗਈ ਹੈ। ਇਸ ਸ਼ਬਦ ਲਈ ਸੰਗੀਤ ਜੀਤੂ ਗਾਬਾ ਨੇ ਤਿਆਰ ਕੀਤਾ ਹੈ। ਗੁਰਬਾਣੀ ਦੇ ਇਸ ਪਵਿੱਤਰ ਸ਼ਬਦ ਨੂੰ ਤੁਸੀਂ ਵੀ ਪੰਜਾਬੀ ਰਿਕਾਰਡਸ (v Punjabi records ) ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਸੁਣ ਸਕਦੇ ਹੋ

Image Source: v punjabi records Youtube channel

ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ 'ਚ ਸ਼ਬਦ

ਗੁਰਬਾਣੀ ਦੇ ਇਸ ਪਵਿੱਤਰ ਸ਼ਬਦ "ਜਗਤ ਜਲੰਧਾ ਰੱਖ ਲੈ" ਵਿੱਚ ਭਗਤ ਪਰਮਾਤਮਾ ਅੱਗੇ ਇਸ ਸੰਸਾਰ ਨੂੰ ਕਲੇਸ਼, ਝਗੜੇ , ਆਪਸੀ ਬੈਰ ਤੋਂ ਬਚਾਉਣ ਤੇ ਲੋਕਾਂ ਉੱਤੇ ਆਪਣੀ ਰਹਿਮਤ ਕਰਨ ਦੀ ਅਰਦਾਸ ਕਰ ਰਹੇ ਹਨ। ਇਸ ਸ਼ਬਦ ਵਿੱਚ ਸੰਗਤ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੀ ਹੈ ਕਿ ਇਹ ਦੁਨੀਆ ਅੱਗ ਦੀਆਂ ਲਪਟਾਂ ਯਾਨੀ ਕਿ ਆਪਸੀ ਦੁਸ਼ਮਣੀ , ਕਲੇਸ਼, ਬੈਰ ਭਾਵ ਦੀ ਅੱਗ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਗੁਰੂ ਸਹਿਬਾਨ ਇਸ 'ਤੇ ਆਪਣੀ ਦਯਾ ਕਰਨ ਤੇ ਕਿਰਪਾ ਦੀ ਧਾਰ ਨਾਲ ਦੁਨੀਆਂ ਨੂੰ ਇਨ੍ਹਾਂ ਬੂਰਾਈਆਂ ਵੱਲ ਜਾਣ ਤੋਂ ਬਚਾ ਲੈਣ।

Image Source: v punjabi records Youtube channel

ਇਸ ਸ਼ਬਦ ਵਿੱਚ ਗੁਰੂ ਸਹਿਬਾਨਾਂ ਵੱਲੋਂ ਦੱਸੇ ਗਏ ਸੱਚੇ, ਸਾਂਤੀ, ਆਪਸੀ ਪਿਆਰ, ਵੱਡ ਕੇ ਛੱਕਣ ਤੇ ਭੇਦਭਾਵ ਰਹਿਤ ਅਤੇ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਨ ਦੇ ਮਾਰਗ ਬਾਰੇ ਦੱਸਿਆ ਗਿਆ ਹੈ।

ਇਹ ਸ਼ਬਦ ਲੋਕਾਂ ਨੂੰ ਬੈਰ ਭਾਵ, ਈਰਖਾ ਨੂੰ ਭੂਲਾ ਕੇ ਮਨੁੱਖਤਾ ਦੀ ਸੇਵਾ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਭਗਤੀ ਕਰਨ ਲਈ ਪ੍ਰੇਰਤ ਕਰਦਾ ਹੈ।



Related Post