ਤਨਿਸ਼ਕ ਕੌਰ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਪਾਗਲਪਨ'

By  Shaminder March 17th 2021 04:21 PM

ਤਨਿਸ਼ਕ ਕੌਰ ਦਾ ਨਵਾਂ ਗੀਤ ‘ਪਾਗਲਪਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕਾਵਿਆ ਰਿਆਜ਼ ਨੇ ਲਿਖੇ ਨੇ ।ਇਹ ਇੱਕ ਸੈਡ ਰੋਮਾਂਟਿਕ ਗੀਤ ਹੈ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਫੀਚਰਿੰਗ ‘ਚ ਤਨਿਸ਼ਕ ਕੌਰ ਖੁਦ ਨਜ਼ਰ ਆ ਰਹੇ ਹਨ ।

Tanishq Image From Tanishq Kaur’s Song 'Pagalpan

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

Tanishq kaur Image From Tanishq Kaur’s Song 'Pagalpan

ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਨਿਸ਼ਕ ਕੌਰ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Tanishq Kaur Image From Tanishq Kaur’s song 'Pagalpan'

ਤਨਿਸ਼ਕ ਕੌਰ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਮੁਟਿਆਰ ਜੋ ਗੱਭਰੂ ਨੂੰ ਪਾਗਲਾਂ ਵਾਂਗ ਪਿਆਰ ਕਰਦੀ ਹੈ ਪਰ ਸਭ ਕੁਝ ਹੋਣ ਦੇ ਬਾਵਜੂਦ ਉਹ ਮੁਟਿਆਰ ਦੇ ਨਾਲ ਬੇਵਫਾਈ ਕਰਦਾ ਹੈ ।

Related Post