ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

By  Shaminder September 20th 2021 02:57 PM -- Updated: September 20th 2021 03:00 PM

ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ (Bhai Amritapal Singh ji)  ਦੀ ਆਵਾਜ਼ ‘ਚ ਨਵਾਂ ਸ਼ਬਦ (Shabad) ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ਼ ‘ਤੇ ਸਰਵਣ ਕਰ ਸਕਦੇ ਹੋ ।ਇਸ ਸ਼ਬਦ ‘ਚ ਗੁਰੂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ । ਕਿਉਂਕਿ ਗੁਰੂ ਦੇ ਨਾਮ ਸਿਮਰਨ ਦੇ ਨਾਲ ਹਰ ਤਰ੍ਹਾਂ ਦੇ ਦੁੱਖਾਂ ਸੰਤਾਪਾਂ ਤੋਂ ਛੁਟਕਾਰਾ ਮਿਲਦਾ ਹੈ । ਉਸ ਇਨਸਾਨ ਦੇ ਕੋਲ ਦੁੱਖ ਫਟਕਦਾ ਵੀ ਨਹੀਂ ਹੈ ।

Bhai Amritpal singh ji

ਹੋਰ ਪੜ੍ਹੋ : ਇਸ ਕੁੜੀ ਦੀ ਆਵਾਜ਼ ਹਰ ਕਿਸੇ ਨੂੰ ਆ ਰਹੀ ਪਸੰਦ, ਗਾਇਆ ਦਿਲਜੀਤ ਦੋਸਾਂਝ ਦਾ ਗਾਣਾ ‘ਵਾਈਬ’

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਸ਼ਬਦਾਂ ਨੂੰ ਸੰਗਤਾਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Bhai Amritpal singh ji -min

ਪੀਟੀਸੀ ਪੰਜਾਬੀ ਸ਼ਰਧਾਲੂਆਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਪੀਟੀਸੀ ਪੰਜਾਬੀ ‘ਤੇ ਜਿੱਥੇ ਸਵੇਰੇ ਸ਼ਾਮ ਗੁਰਬਾਣੀ ਅਤੇ ਕੀਰਤਨ ਦਾ ਪ੍ਰਸਾਰਣ ਕੀਤਾ ਜਾਂਦਾ ਹੈ, ਉੱਥੇ ਹੀ ਪੀਟੀਸੀ ਸਿਮਰਨ ‘ਤੇ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ।

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਸ਼ਬਦ ਸੰਗਤਾਂ ਦੇ ਲਈ ਰਿਲੀਜ਼ ਕੀਤੇ ਜਾ ਰਹੇ ਹਨ । ਤੁਸੀਂ ਵੀ ਸਰਵਣ ਕਰਨਾ ਚਾਹੁੰਦੇ ਹੋ ਸ਼ਬਦ ਅਤੇ ਵੇਖਣਾ ਚਾਹੁੰਦੇ ਹੋ ਨਵੇਂ-ਨਵੇਂ ਪ੍ਰੋਗਰਾਮ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

 

Related Post