ਸਰਵਣ ਕਰੋ ਭਾਈ ਕੁਲਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

By  Shaminder November 27th 2020 02:59 PM -- Updated: November 27th 2020 03:04 PM

ਪੀਟੀਸੀ ਰਿਕਾਰਡਜ਼ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਲਗਾਤਾਰ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਭਾਈ ਕੁਲਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਕਲਿ ਤਾਰਣਿ ਗੁਰੁ ਨਾਨਕੁ ਆਇਆ’ ਰਿਲੀਜ਼ ਕੀਤਾ ਗਿਆ ਹੈ ।ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਜਾਰੀ ਕੀਤਾ ਗਿਆ ਹੈ।

bhai kulwinder singh

ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਪਰਵਿੰਦਰ ਸਿੰਘ ਬੱਬੂ ਨੇ ।ਇਸ ਸ਼ਬਦ ‘ਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਲਯੁੱਗ ‘ਚ ਗੁਰੂ ਨਾਨਕ ਦੇਵ ਜੀ ਇਸ ਕੁਲ ਲੁਕਾਈ ਨੂੰ ਤਾਰਨ ਲਈ ਆਏ ਹਨ ।

ਹੋਰ ਪੜ੍ਹੋ : ਦੇਖੋ ਵੀਡੀਓ : ਭਾਈ ਕੁਲਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ‘ਮੇਰੇ ਰਾਜਨ ਮੈ ਬੈਰਾਗੀ ਜੋਗੀ’ ਹੋਇਆ ਰਿਲੀਜ਼

bhai kulwinder singh

ਕਿਉਂਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ, ਉਸ ਸਮੇਂ ਕੁਲ ਲੁਕਾਈ ਵਹਿਮਾਂ ਭਰਮਾਂ ‘ਚ ਫਸੀ ਹੋਈ ਸੀ ।

kal taran

ਹਰ ਪਾਸੇ ਅੱਤਿਆਚਾਰ, ਜਾਤੀ ਭੇਦਭਾਵ ਦਾ ਬੋਲਬਾਲਾ ਸੀ । ਅਜਿਹੇ ‘ਚ ਗੁਰੂ ਨਾਨਕ ਦੇ ਪ੍ਰਕਾਸ਼ ਹੋਣ ‘ਤੇ ਇਸ ਕੁਲ ਲੁਕਾਈ ‘ਚ ਚਾਨਣ ਛਾ ਗਿਆ ਅਤੇ ਦੀਨ ਦੁਖੀਆ ਦੇ ਦੁੱਖ ਮਿਟ ਗਏ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਤੇ ਪੀਟੀਸੀ ਰਿਕਾਰਡਜ਼ ਤੇ ਸਰਵਣ ਕਰ ਸਕਦੇ ਹੋ ।

Related Post