ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

By  Shaminder November 28th 2020 01:54 PM

ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਵੇਦੁ ਬੁਲਾਇਆ ਵੈਦਗੀ’ ਪੀਟੀਸੀ ਪੰਜਾਬੀ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਸ਼ਬਦ ਨੂੰ ਮਿਊਜ਼ਿਕ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ ਦਿੱਤਾ ਹੈ । ਇਸ ਸ਼ਬਦ ‘ਚ ਗੁਰੂ ਨਾਨਕ ਦੇਵ ਜੀ ਦਾ ਗੁਣਗਾਨ ਕੀਤਾ ਗਿਆ ਹੈ ।

ravinder singh ji

ਤੁਸੀਂ ਵੀ ਇਸ ਸ਼ਬਦ ਨੂੰ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਅਤੇ ਪੀਟੀਸੀ ਰਿਕਾਰਡਜ਼ ਤੇ ਸਰਵਣ ਕਰ ਸਕਦੇ ਹੋ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਤੇ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ‘ਤੇ ਕਈ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ ।

ਹੋਰ ਪੜ੍ਹੋ : ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਜਿਥੇ ਬਾਬਾ ਪੈਰੁ ਧਰਿ’ ਹੋਇਆ ਰਿਲੀਜ਼, ਦੇਖੋ ਵੀਡੀਓ

ravinder singh ji

ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਲਈ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਸੰਗਤਾਂ ਵੀ ਇਸ ਤੋਂ ਲਾਹਾ ਲੈ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ।

bhai ravinder

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ । ਜਿਸ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ ਅਤੇ ਗੁਰੂ ਘਰ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਰਹੀਆਂ ਹਨ ।



Related Post