ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਸ਼ੁਭਦੀਪ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

By  Shaminder March 31st 2021 05:42 PM -- Updated: March 31st 2021 05:56 PM

ਭਾਈ ਸ਼ੁਭਦੀਪ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ਰਿਲੀਜ਼ ਹੋ ਚੁੱਕਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ਼ ‘ਤੇ ਸਰਵਣ ਕਰ ਸਕਦੇ ਹੋ । ਇਸ ਦੇ ਨਾਲ ਹੀ ਇਹ ਸ਼ਬਦ ਤੁਸੀਂ ਪੀਟੀਸੀ ਪੰਜਾਬੀ ਦੇ ਯੂ ਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਵੀ ਸੁਣ ਸਕਦੇ ਹੋ ।

bhai Shubhdeep Singh

ਹੋਰ ਪੜ੍ਹੋ : ਤੁਸੀਂ ਵੀ ਸਾਹ ਦੀ ਬਦਬੂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਚੀਜ਼ਾਂ, ਸਾਹ ਦੀ ਬਦਬੂ ਤੋਂ ਮਿਲੇਗੀ ਨਿਜ਼ਾਤ

bhai Shubhdeep

ਇਸ ਸ਼ਬਦ ਦਾ ਵੀਡੀਓ ਪੀਟੀਸੀ ਰਿਕਾਰਡਜ਼ ਵੱਲੋਂ ਤਿਆਰ ਕੀਤਾ ਗਿਆ ਹੈ।ਮਿਊਜ਼ਿਕ ਜਸਕਰਨ ਸਿੰਘ ਸੋਹਲ ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਭਾਈ ਸਾਹਿਬਾਨਾਂ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

bhai shubhdeep

ਜਿਨ੍ਹਾਂ ਨੂੰ ਦੇਸ਼ ਵਿਦੇਸ਼ ਚੋਂ ਵੀ ਸੰਗਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਇਸ ਸ਼ਬਦ ‘ਚ ਅੰਮ੍ਰਿਤ ਦੀ ਮਹਿਮਾ ਕੀਤੀ ਗਈ ਹੈ ਕਿ ਸਾਧ ਸੰਗਤ ਨੂੰ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ ।

ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ ।ਸਵੇਰੇ ਸ਼ਾਮ ਜਿੱਥੇ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਲਾਈਵ ਪ੍ਰਸਾਰਣ ਕੀਤਾ ਜਾਂਦਾ ਹੈ ।

 

 

Related Post