ਵੂਮੈਨਸ ਡੇਅ ਸੈਲੀਬ੍ਰੇਸ਼ਨ 'ਤੇ ਸੁਣੋ ਵੂਮੈਨ ਇੰਮਪਾਵਰਮੈਂਟ ਨੂੰ ਦਰਸਾਉਂਦੇ ਬਾਲੀਵੁੱਡ ਦੇ ਇਹ ਖ਼ਾਸ ਗੀਤ

By  Pushp Raj March 8th 2022 11:53 AM

ਬਾਲੀਵੁੱਡ ਵਿੱਚ ਕਿਸੇ ਵੀ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਖ਼ਾਸ ਗੀਤ ਬਣੇ ਹਨ, ਭਾਵੇਂ ਉਹ ਕੋਈ ਤਿਉਹਾਰ ਹੋਵੇ, ਜਨਮਦਿਨ ਹੋਵੇ, ਸਾਲਗਿਰਹ ਆਦਿ ਹੋਵੇ। ਆਓ ਅੱਜ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ 2022 (International Women's Day 2022) ਦੇ ਮੌਕੇ ਉੱਤੇ ਤੁਹਾਨੂੰ ਉਨ੍ਹਾਂ ਖ਼ਾਸ ਗੀਤਾਂ ਬਾਰੇ ਦੱਸਾਂਗੇ ਜੋ ਕਿ ਨਾਰੀ ਸ਼ਕਤੀ ਦੇ ਵੱਖ- ਵੱਖ ਪਹਿਲੂਆਂ ਨਾਲ ਰੁਬਰੂ ਕਰਵਾਉਂਦੇ ਹਨ। ਇਹ ਗੀਤ ਮਹਿਲਾਵਾਂ ਦੇ ਸਾਹਸ, ਪਿਆਰ, ਸੁੰਦਰਤਾ ਆਦਿ ਨੂੰ ਦਰਸਾਉਂਦੇ ਹਨ।

ਧਾਕੜ ਹੈ ਧਾਕੜ ਹੈ ( ਫ਼ਿਲਮ ਦੰਗਲ)

ਆਮਿਰ ਖਾਨ ਦੀ ਫ਼ਿਲਮ 'ਦੰਗਲ' ਦਾ ਇਹ ਗੀਤ ਉਨ੍ਹਾਂ ਸਾਰਿਆਂ ਲਈ ਹੈ ਜੋ ਸੋਚਦੇ ਸਨ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ। ਇੱਕ ਤਰ੍ਹਾਂ ਨਾਲ ਇਹ ਗੀਤ ਨਾਰੀ ਸ਼ਕਤੀ ਉੱਤੇ ਅਧਾਰਿਤ ਗੀਤ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੁੜੀਆਂ ਕਮਜ਼ੋਰ ਨਹੀਂ ਹਨ, ਉਹ ਬੇਹੱਦ ਤੇਜ਼ ਤਰਾਰ ਅਤੇ ਸਮਝਦਾਰ ਹੁੰਦੀਆਂ ਹਨ ਅਤੇ ਉਹ ਹਰ ਚੁਣੌਤੀ ਨੂੰ ਪਾਰ ਕਰਨ ਦੀ ਸਮਰਥਾ ਰੱਖਦੀਆਂ ਹਨ।

ਪਟਾਕਾ ਗੁੱਡੀ (ਫ਼ਿਲਮ ਹਾਈਵੇਅ)

ਇਹ ਗੀਤ ਆਲੀਆ ਭੱਟ ਦੀ ਦੂਜੀ ਫਿਲਮ ਹਾਈਵੇ ਦਾ ਹੈ। ਨੂਰਾਂ ਸਿਸਟਰਜ਼ ਦੀ ਆਵਾਜ਼ 'ਚ 'ਪਟਾਕਾ ਗੁੱਡੀ' ਗੀਤ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਪਟਾਕਾ ਦਾ ਅਰਥ ਹੈ ਅੱਗ ਅਤੇ ਗੀਤਾਂ ਦੇ ਬੋਲ ਉਨ੍ਹਾਂ ਸਾਰੀਆਂ ਕੁੜੀਆਂ ਬਾਰੇ ਹਨ ਜੋ ਅੱਗ ਵਾਂਗ ਖ਼ੁਦ ਦੇ ਅੰਤਰਮਨ ਨਾਲ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕੁਝ ਵੀ ਕਰ ਸਕਦੀਆਂ ਹਨ ਅਤੇ ਉਹ ਸੰਸਾਰ ਵਿੱਚ ਉੱਡਣਾ ਅਤੇ ਆਜ਼ਾਦ ਹੋ ਕੇ ਰਹਿਣਾ ਚਾਹੁੰਦੀਆਂ ਹਨ।

ਹੋਰ ਪੜ੍ਹੋ : International Women's Day 2022 : ਜਾਣੋ ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਹਿਲਾ ਦਿਵਸ

ਹਮ ਤੋ ਜੈਸੇ ਹੈਂ ਵੈਸੇ ਰਹੇਂਗੇ (ਫ਼ਿਲਮ ਵੀਰਜ਼ਾਰਾ)

ਇਹ ਗੀਤ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਤੇ ਅਦਾਕਾਰ ਸ਼ਾਹਰੁਖ ਖਾਨ ਸਟਾਰਰ ਫ਼ਿਲਮ ਵੀਰਜ਼ਾਰਾ ਦਾ ਹੈ। ਇਸ ਗੀਤ ਤੇ ਫ਼ਿਲਮ ਵਿੱਚ ਇੱਕ ਕੁੜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਸਮੇਂ ਨਾਲ ਉਸ ਦੇ ਵਿਵਹਾਰ ਦੇ ਬਦਲਾਅ ਨੂੰ ਦਰਸਾਇਆ ਗਿਆ ਹੈ। ਇਸ ਗੀਤ ਤੇ ਫ਼ਿਲਮ ਵਿੱਚ ਪ੍ਰੀਤੀ ਜ਼ਿੰਟਾ ਨੇ ਜ਼ਾਰਾ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਦਿਲ ਵਿੱਚ ਖ਼ਾਸ ਥਾਂ ਬਣਾ ਲਈ ਸੀ। ਇਹ ਗੀਤ ਕੁੜੀਆਂ ਨੂੰ ਰੂੜੀਵਾਦੀ ਤੇ ਰਵਾਇਤੀ ਸੋਚ ਤੋਂ ਉੱਤੇ ਉੱਠ ਕੇ ਉਨ੍ਹਾਂ ਨੂੰ ਖ਼ੁਦ ਦੇ ਮੁਤਾਬਕ ਜਿਉਣ ਲਈ ਪ੍ਰੇਰਿਤ ਕਰਦਾ ਹੈ।

ਬੇਖੌਫ (ਸ਼ੋਅ ਸਤਿਅਮੇਵ ਜਯਤੇ)

ਆਮਿਰ ਖਾਨ ਸਟਾਰਰ ਨੈਸ਼ਨਲ ਟੈਲੀਵਿਜ਼ਨ ਦਾ ਸ਼ੋਅ ਸਤਿਅਮੇਵ ਜਯਤੇ ਇੱਕ ਅਜਿਹਾ ਸ਼ੋਅ ਸੀ, ਜਿਸ ਵਿੱਚ ਸਮਾਜ ਦੀ ਵੱਖ- ਵੱਖ ਕੁਰੀਤਿਆਂ ਬਾਰੇ ਸੱਚੀ ਘਟਨਾਵਾਂ ਉੱਤੇ ਅਧਾਰਿਤ ਸੀ। ਇਸ ਵਿੱਚ ਦਾਜ, ਬਾਲ ਵਿਆਹ, ਜਿਨਸੀ ਸੋਸ਼ਣ ਤੇ ਹੋਰਨਾਂ ਕਈ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਉੱਤੇ ਅਸਲ ਜ਼ਿੰਦਗੀ ਵਿੱਚ ਇਨ੍ਹਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਕਹਾਣੀ ਨੂੰ ਦਰਸਾਇਆ ਜਾਂਦਾ ਹੈ। ਇਸ ਸ਼ੋਅ ਦੇ ਅੰਤ ਵਿੱਚ ਅਜਿਹਾ ਇੱਕ ਗੀਤ ਪ੍ਰਸਤੂਤ ਕੀਤਾ ਜਾਂਦਾ ਹੈ, ਜੋ ਕਿ ਲੋਕਾਂ ਨੂੰ ਇਨ੍ਹਾਂ ਬੂਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹੈ। ਅਜਿਹੇ ਹੀ ਇੱਕ ਐਪੀਸੋਡ ਦੇ ਅੰਤ ਵਿੱਚ, ਸੋਨਾ ਮੋਹਪਾਤਰਾ ਨੇ 'ਬੇਖੌਫ' ਗੀਤ ਗਾਇਆ। ਗੀਤ ਔਰਤਾਂ ਦੀ ਹਿੰਮਤ ਬਾਰੇ ਹੈ, ਜੋ ਉਨ੍ਹਾਂ ਨੂੰ ਕਠੋਰ ਹਾਲਾਤਾਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦਾ ਹੈ।

Related Post