ਅਮਰੀਕਾ ਵਿਚ ਲਗਾਈਆਂ ਵਾਰਿਸ ਭਰਾਵਾਂ ਨੇ ਰੌਣਕਾਂ, ਪੀਟੀਸੀ ਪੰਜਾਬੀ ਦਾ ਕਿੱਤਾ ਧੰਨਵਾਦ

By  Gourav Kochhar May 22nd 2018 06:24 AM

ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ 'ਪੰਜਾਬੀ ਵਿਰਸਾ 2018' ਲੜੀ ਦੇ ਸਫ਼ਲ ਸ਼ੋਅਜ਼ ਦੇ ਝੰਡੇ ਗੱਡਣ ਉਪਰੰਤ ਅਮਰੀਕਾ ਦੇ ਸ਼ਹਿਰ ਫਰਿਜ਼ਨੋ 'ਚ ਕਰਵਾਏ ਗਏ ਸ਼ੋਅ 'ਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ । ਸ਼ੋਅ ਦੀ ਸ਼ੁਰੂਆਤ ਵਿਚ ਮਨਮੋਹਨ ਵਾਰਿਸ Manmohan Waris ਨੇ ਪੀਟੀਸੀ ਚੈੱਨਲ ਪੰਜਾਬੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਦਿਲੋਂ ਧੰਨਵਾਦੀ ਹਾਂ ਰਾਬਿੰਦਰ ਨਾਰਾਇਣ ਜੀ ਦਾ ਜੋ ਪੀਟੀਸੀ ਪੰਜਾਬੀ ਚੈੱਨਲ ਦੇ ਨਾਲ ਸਾਡੇ ਇਸ ਮਨਮੋਹਨ ਵਾਰਿਸ ਵਿਰਸਾ 2018 ਦੇ ਸ਼ੋਅ ਨੂੰ ਸਾਰੀ ਦੁਨੀਆਂ ਤੱਕ ਪਹੁੰਚਾਉਣਗੇ | ਉਨ੍ਹਾਂ ਨੇ ਕਿਹਾ ਕਿ ਪੀਟੀਸੀ ਚੈੱਨਲ ਹੀ ਹੈ ਜਿਹੜਾ ਪੰਜਾਬੀ ਸਭਿਆਚਾਰ, ਪੰਜਾਬੀ ਵਿਰਸੇ ਨੂੰ ਪੂਰੀ ਦੁਨੀਆ ਵਿਚ ਫੈਲਾਅ ਰਿਹਾ ਹੈ |

Waris Brothers

ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ Waris Brothers ਨੇ ਧਾਰਮਿਕ ਗੀਤ ਨਾਲ ਕੀਤੀ ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਫਿਰ ਆਪਣਾ ਗੀਤ ਗਾਇਆ ਤਾਂ ਨੌਜਵਾਨਾਂ ਦਾ ਜੋਸ਼ ਦੇਖਣ ਵਾਲਾ ਸੀ। ਇਸ ਤੋਂ ਬਾਅਦ ਕਮਲ ਹੀਰ ਨੇ ਸਟੇਜ 'ਤੇ ਆਉਂਦਿਆਂ ਹੀ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਲਈ 'ਅਸੀਂ ਤੇਰੇ ਪਿੰਡੋਂ ਤੇਰੇ ਪੇਂਡੂ ਯਾਰ ਆਏ ਹਾਂ' ਗੀਤ ਗਾ ਕੇ ਵਾਹ-ਵਾਹ ਖੱਟੀ ਤੇ ਆਪਣੇ ਹਿੱਟ ਗੀਤ 'ਕੈਂਠੇ ਵਾਲਾ ਪੁੱਛੇ ਤੇਰਾ ਨਾਂ', 'ਇਕ ਬੁੱਲਾ', 'ਨੀ ਮੈਂ ਟੁੱਟਦਾ ਗਿਆ', 'ਦਿਲਾ ਮੇਰਿਆ' ਸਮੇਤ ਬਹੁਤ ਸਾਰੇ ਨਵੇਂ-ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ 'ਚ ਜੋਸ਼ ਭਰ ਦਿੱਤਾ। ਸ਼ੋਅ ਦੇ ਅਖੀਰ ਵਿਚ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਮੰਚ 'ਤੇ ਬੜੀ ਸ਼ਾਨੋ-ਸ਼ੌਕਤ ਤੇ ਬਹੁਤ ਸਤਿਕਾਰਤ ਸ਼ਬਦਾਂ ਨਾਲ ਮਨਮੋਹਨ ਵਾਰਿਸ Manmohan Waris ਨੂੰ ਪੇਸ਼ ਕੀਤਾ, ਜੋ ਆਪਣੀ ਗਾਇਕੀ ਦੇ ਪੱਚੀਵੇਂ ਵਰ੍ਹੇ ਨੂੰ ਹੰਢਾ ਰਹੇ ਹਨ ।

ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ Manmohan Waris ਨੇ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ', 'ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ', 'ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਹਾਜ਼ਰ ਸਰੋਤਿਆ ਦਾ ਮਨੋਰੰਜਨ ਕੀਤਾ ਤੇ ਇਸ ਸ਼ੋਅ ਨੂੰ ਯਾਦਗਾਰੀ ਬਣਾ ਦਿੱਤਾ ।

waris brothers

Related Post