ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖੇ ਜਾਣ ਵਾਲੇ 'ਲੌਂਗ ਲਾਚੀ' ਗਾਣੇ ਬਾਰੇ ਨਹੀਂ ਜਾਣਦੇ ਹੋਵੋਗੇ ਇਹ ਗੱਲਾਂ, ਦੇਖੋ ਵੀਡੀਓ

By  Aaseen Khan April 30th 2019 12:53 PM

ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖੇ ਜਾਣ ਵਾਲੇ 'ਲੌਂਗ ਲਾਚੀ' ਗਾਣੇ ਬਾਰੇ ਨਹੀਂ ਜਾਣਦੇ ਹੋਵੋਗੇ ਇਹ ਗੱਲਾਂ : ਨੀਰੂ ਬਾਜਵਾ ਅਤੇ ਅੰਬਰ ਦੀਪ ਦੀ ਫ਼ਿਲਮ ਲੌਂਗ ਲਾਚੀ ਜਿਸ ਦੇ ਟਾਈਟਲ ਟਰੈਕ 'ਲੌਂਗ ਲਾਚੀ' ਨੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਬਣਕੇ ਇਤਿਹਾਸ ਰਚਿਆ ਹੈ। ਇਸ ਗੀਤ ਨੇ ਕਈ ਰਿਕਾਰਡਜ਼ ਤੋੜੇ ਹਨ। ਪਰ ਇਹ ਗੀਤ ਤਿਆਰ ਕਿਵੇਂ ਹੋਇਆ ਅਤੇ ਫ਼ਿਲਮ ਤੱਕ ਕਿਸ ਤਰਾਂ ਪਹੁੰਚਿਆ ਇਸ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਤਾਂ ਪੀਟੀਸੀ ਪੰਜਾਬੀ ਦੇ ਸੁਪਰਹਿੱਟ ਸ਼ੋਅ ਰੰਗਲੀ ਦੁਨੀਆ 'ਚ ਇਸ ਗੀਤ ਦੀ ਪੂਰੀ ਕਹਾਣੀ ਗੀਤ ਦੇ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਅਤੇ ਗੀਤ ਨੂੰ ਆਪਣੀ ਸ਼ਾਨਦਾਰ ਆਵਾਜ਼ ਦੇਣ ਵਾਲੀ ਗਾਇਕਾ ਮੰਨਤ ਨੂਰ ਨੇ ਖੁਦ ਦੱਸੀ ਹੈ।

ਗੁਰਮੀਤ ਸਿੰਘ ਦੇ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਗੀਤ ਡੰਮੀ ਤਿਆਰ ਕੀਤਾ ਗਿਆ ਸੀ 'ਤੇ ਉਹ ਇਨ੍ਹਾਂ ਖ਼ੂਬਸੂਰਤ ਤਿਆਰ ਹੋਇਆ ਕਿ ਉਸ ਨੂੰ ਉਸੇ ਤਰਾਂ ਹੀ ਰਿਲੀਜ਼ ਕਰ ਦਿੱਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਮਕਬੂਲ ਕੀਤਾ। ਪੰਜਾਬ 'ਚ ਹੀ ਨਹੀਂ ਸਗੋਂ ਦੁਨੀਆਂ ਭਰ 'ਚ ਇਸ ਗੀਤ ਦੀ ਚਰਚਾ ਹੋਈ। ਲੌਂਗ ਲਾਚੀ ਗੀਤ ਨੂੰ ਬਾਲੀਵੁੱਡ ਫ਼ਿਲਮ ਲੁਕਾ ਛੁਪੀ 'ਚ ਰੀਮੇਕ ਵੀ ਕੀਤਾ ਗਿਆ ਜਿਸ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਹੈ।

ਹੋਰ ਵੇਖੋ : 'ਲੌਂਗ ਲਾਚੀ' ਬਣਿਆ ਭਾਰਤ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਗਾਣਾ 

ਦੱਸ ਦਈਏ ਲੌਂਗ ਲਾਚੀ ਗੀਤ ਨੂੰ ਯੂ ਟਿਊਬ 'ਤੇ ਹੁਣ ਤੱਕ 800 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਜਿਹੜੇ ਕਿ ਹੋਰ ਕਿਸੇ ਵੀ ਪੰਜਾਬੀ ਗੀਤ ਨਾਲੋਂ ਸਭ ਤੋਂ ਵੱਧ ਹਨ। ਇਸ ਗੀਤ ਨੇ ਪ੍ਰਸ਼ੰਸ਼ਕਾਂ ਦੇ ਦਿਲਾਂ 'ਤੇ ਤਾਂ ਰਾਜ ਕੀਤਾ ਹੀ ਹੈ ਨਾਲ ਹੀ ਪੰਜਾਬੀ ਸੰਗੀਤ ਦਾ ਲੋਹਾ ਵਿਸ਼ਵ ਭਰ 'ਚ ਮਨਵਾਇਆ ਹੈ।

ਦੱਸ ਦਈਏ ਲੌਂਗ ਲਾਚੀ ਗੀਤ ਦਾ ਬੋਲ ਬਾਲਾ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2019 'ਚ ਰਿਹਾ ਜਿੱਥੇ ਗੀਤ ਲਈ ਗਾਇਕਾ ਮੰਨਤ ਨੂਰ ਨੂੰ ਬੈਸਟ ਪਲੇਅ ਬੈਕ ਆਫ਼ ਦ ਈਅਰ ਅਤੇ ਗੀਤ ਨੂੰ ਸੌਂਗ ਆਫ਼ ਦ ਈਅਰ ਦਾ ਖ਼ਿਤਾਬ ਵੀ ਮਿਲ ਚੁੱਕਿਆ ਹੈ, ਅਤੇ ਇਸ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੂੰ ਵੀ ਇਸ ਗੀਤ ਲਈ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ।

Related Post