ਫਿਲਮ 'ਆਸ਼ਿਕ਼ ਬਨਾਯਾ ਆਪਨੇ' ਦੀ ਇਹ ਅਦਾਕਾਰ ਦਿਖਦੀ ਹੈ ਹੁਣ ਕੁਝ ਇਸ ਤਰਾਂ ਦੀ

By  Rajan Sharma July 24th 2018 11:41 AM

ਫਿਲਮ 'ਆਸ਼ਿਕ਼ ਬਨਾਯਾ ਆਪਨੇ' bollywood film ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਅਭਿਨੇਤਰੀ ਤਨੁਸ਼੍ਰੀ ਦੱਤਾ tanushree datta ਲੰਮੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਗਾਇਬ ਹੈ| ਉਹਨਾਂ ਨੇ ਆਪਣੀ ਇਸ ਫਿਲਮ ਵਿੱਚ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਨਾਲ ਦੇ ਆਪੋਜਿਟ ਰੋਲ ਅਦਾ ਕੀਤਾ ਸੀ| ਹਾਲ ਹੀ ਵਿੱਚ ਉਹਨਾਂ ਦੀ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਦੀ ਫ਼ਿਲਮ ਦੇ ਟਾਈਮ ਦੀ ਲੁੱਕ ਅਤੇ ਹੂਣ ਦੀ ਲੁੱਕ ਦਿਖਾਈ ਗਈ ਹੈ| ਇਹ ਵੀਡੀਓ ਮੁੰਬਈ ਏਅਰਪੋਰਟ ਦੀ ਹੈ|

https://www.instagram.com/p/BlksH7El-Bo/?utm_source=ig_share_sheet&igshid=1czkhp112crz1

ਪਹਿਲਾਂ ਨਾਲੋਂ ਤਨੁਸ਼੍ਰੀ ਦੱਤਾ tanushree datta ਕਾਫੀ ਅਲੱਗ ਨਜ਼ਰ ਆਉਂਦੀ ਹੈ। ਇੰਨੇ ਸਾਲਾਂ 'ਚ ਸਕਰੀਨ ਤੋਂ ਦੂਰ ਰਹਿ ਕੇ ਉਹ ਬਿਲਕੁਲ ਬਦਲ ਗਈ ਹੈ। ਕਦੇ ਬਾਲੀਵੁੱਡ bollywood film ਦੀਆਂ ਫਿੱਟ ਅਭਿਨੇਤਰੀਆਂ ਦੀ ਲਿਸਟ 'ਚ ਨਾਮ ਬਣਾਉਣ ਵਾਲੀ ਤਨੁਸ਼੍ਰੀ ਦਾ ਭਾਰ ਹੁਣ ਕਾਫੀ ਵਧ ਗਿਆ ਹੈ।ਪਾਰ ਓਹਦੀ ਖੂਬਸੂਰਤੀ ਉਹਨੀ ਹੀ ਬਰਕਰਾਰ ਹੈ| ਏਅਰਪੋਰਟ 'ਤੇ ਉਹ ਬਲਿਊ ਸ਼ਰਟ ਤੇ ਬਲੈਕ ਜੇਗਿੰਗਸ 'ਚ ਨਜ਼ਰ ਆ ਰਹੀ ਹੈ ਮੀਡੀਆ ਦੇ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਉਸ ਦੇ ਚਿਹਰੇ ਦੀ ਮੁਸਕਾਨ ਦੇਖਣ ਵਾਲੀ ਹੈ।

https://www.instagram.com/p/BlmFQlfDy6u/?taken-by=iamtanushreeduttaofficial

ਦੱਸਣਯੋਗ ਹੈ ਕਿ ਫਿਲਮੀ ਦੁਨੀਆ ਨੂੰ ਅਲਵਿਦਾ ਕਹਿਣ ਦੀ ਵਜ੍ਹਾ ਉਸ ਦਾtanushree datta ਅਧਿਆਤਮਕ ਵੱਲ ਝੁਕਾਅ ਹੋਣਾ ਸੀ। ਉਸ ਨੇ ਸ਼ਹਿਰ ਤਕ ਛੱਡ ਦਿੱਤਾ ਤੇ ਉਹ ਕੋਯੰਬਟੂਰ ਦੇ ਆਸ਼ਰਮ 'ਚ ਰਹਿਣ ਲੱਗੀ। ਕਦੇ ਮਿਸ ਇੰਡੀਆ ਯੂਨੀਵਰਸ ਰਹੀ ਤਨੁਸ਼੍ਰੀ ਦਾ ਲਾਈਫਸਟਾਈਲ ਇਕਦਮ ਹੀ ਬਦਲ ਚੁੱਕਾ ਸੀ।

https://www.instagram.com/p/Blf83RKjH8c/?taken-by=iamtanushreeduttaofficial

ਬਾਅਦ 'ਚ ਉਹ ਲੱਦਾਖ ਗਈ, ਜਿਥੇ ਉਸ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ। ਫਿਰ ਉਹ ਅਮਰੀਕਾ 'ਚ ਰਹਿਣ ਲੱਗੀ। ਐਤਵਾਰ ਨੂੰ ਉਹ 2 ਸਾਲਾਂ ਬਾਅਦ ਭਾਰਤ ਪਰਤੀ ਹੈ। ਉਹ ਮੁੰਬਈ ਘੱਟ ਹੀ ਆਉਂਦੀ ਹੈ। ਇਥੋਂ ਤਕ ਕਿ ਉਹ ਪਿਛਲੇ ਸਾਲ ਨਵੰਬਰ 'ਚ ਆਪਣੀ ਭੈਣ ਇਸ਼ਿਤਾ ਦੱਤਾ ਦੇ ਵਿਆਹ 'ਚ ਵੀ ਸ਼ਾਮਲ ਨਹੀਂ ਹੋਈ।

https://www.instagram.com/p/Blf7be8DS8Z/?taken-by=iamtanushreeduttaofficial

Related Post