ਫ਼ਿਲਮ 'ਲੁਕਣ-ਮੀਚੀ' ਦੀ ਸਟਾਰਕਾਸਟ ਦੇ ਸਵਾਲਾਂ ਦਾ ਦਿਓ ਜਵਾਬ, ਤੇ ਜਿੱਤੋ ਵੱਡੇ ਇਨਾਮ 

By  Rupinder Kaler May 4th 2019 12:50 PM

ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਦੀ ਫ਼ਿਲਮ ਲੁਕਣ ਮੀਚੀ 1੦ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਮੈਂਡੀ ਤੱਖਰ ਅਤੇ ਪ੍ਰੀਤ ਹਰਪਾਲ ਵੱਲੋਂ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ 'ਚ ਇਸ ਫ਼ਿਲਮ ਦੀ ਸਟਾਰ ਕਾਸਟ ਪਹੁੰਚ ਰਹੀ ਹੈ ਨੰਬਰ ਇੱਕ ਪੰਜਾਬੀ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਜਿੱਥੇ ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਕਰਨਗੇ ਫ਼ਿਲਮ ਬਾਰੇ ਢੇਰ ਸਾਰੀਆਂ ਗੱਲਾਂ। ਪੀਟੀਸੀ ਸ਼ੋਅ ਕੇਸ ਦਾ ਇਹ ਐਪੀਸੋਡ 7 ਮਈ ਨੂੰ ਰਾਤ 10 ਵਜੇ ਪੀਟੀਸੀ ਪੰਜਾਬੀ 'ਤੇ ਦਿਖਾਇਆ ਜਾਵੇਗਾ।

https://www.instagram.com/p/Bw8wm-YF8FG/?utm_source=ig_embed

ਪਰ ਇਸ ਦੇ ਨਾਲ ਹੀ ਫ਼ਿਲਮ ਦੀ ਸਟਾਰ ਕਾਸਟ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਮੁਕਾਬਲਾ ਰੱਖਿਆ ਹੈ । ਇਸ ਮੁਕਾਬਲੇ ਵਿੱਚ ਕੋਈ ਵੀ ਹਿੱਸਾ ਲੈ ਕੇ ਵੱਡੇ ਇਨਾਮ ਜਿੱਤ ਸਕਦਾ ਹੈ । ਪਰ ਇਸ ਲਈ ਦਰਸ਼ਕਾਂ ਨੂੰ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੇ ਇੱਕ ਸਵਾਲ ਦਾ ਜਵਾਬ ਦੇਣਾ ਹੋਵੇਗਾ । ਇਸ ਸਵਾਲ ਦਾ ਜੋ ਵੀ ਕੋਈ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ । ਸਵਾਲ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਤ ਹਰਪਾਲ ਦਾ ਸਵਾਲ ਹੈ ਕਿ ਫ਼ਿਲਮ ਲੁੱਕਣ ਮੀਚੀ ਵਿੱਚ ਪ੍ਰੀਤ ਹਰਪਾਲ ਦਾ ਕੀ ਨਾਂਅ ਹੈ ?

https://www.facebook.com/ptcpunjabi/videos/2356414921048144/?v=2356414921048144

ਹੁਣ ਸੋਚਦੇ ਕੀ ਹੋ ਦਿਓ ਜਵਾਬ ਤੇ ਜਿੱਤੋ ਇਨਾਮ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਲੁਕਣ ਮੀਚੀ ਫ਼ਿਲਮ 'ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ।

Related Post